ਚੋਰਾਂ ਦੇ ਹੌਸਲੇ ਬੁਲੰਦ ਹੋਣ ਕਾਰਨ ਪੁਲਿਸ ਰਾਤ ਦੀ ਗਸ਼ਤ ਤੇਜ਼ ਕਰੇ - ਨਗਰ ਸੁਧਾਰ ਸਭਾ
ਬੁਢਲਾਡਾ 24 ਜੂਨ (ਪੰਕਜ ਸਰਦਾਨਾ )ਸ਼ਹਿਰ ਅੰਦਰ ਨਿੱਤ ਹੋ ਰਹੀਆ ਚੋਰੀ ਦੀਆਂ ਵਾਰਦਾਤਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਸਥਾਨਕ ਨਗਰ ਸੁਧਾਰ ਸਭਾ ਵੱਲੋੋਂ ਸ਼ਹਿਰ ਵਿਚ ਰਾਤ ਦੀ ਗਸ਼ਤ ਤੇਜ਼ ਕਰਨ ਦੀ ਮੰਗ ਕੀਤੀ ਗਈ ਹੈ।ਉਥੇ ਨਗਰ ਕੌਂਸਲ ਵੱਲੋ ਸ਼ਹਿਰੀਆਂ ਨੂੰ ਦਿੱਤੀਆ ਜਾਂਦੀਆਂ ਬੁਨਿਆਦੀ ਸਹੂਲਤਾਂ ਚ ਬੁਰੀ ਤਰਾਂ ਅਸਫਲ ਹੋਣ ਕਾਰਨ ਲੋਕਾ ਨੂੰ ਕਾਫੀ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਨਗਰ ਸੁਧਾਰ ਸਭਾ ਨੇ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੱਦੇਨਜ਼ਰ ਰੱਖਦਿਆਂ ਨਗਰ ਕੌਸਲ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਖਿਲਾਫ਼ ਲੋਕਾਂ ਦੇ ਸਹਿਯੋਗ ਸਦਕਾ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਫੈਸਲਾ ਅੱਜ ਇੱਥੇ ਹੋਈ ਨਗਰ ਸੁਧਾਰ ਸਭਾ ਬੁਢਲਾਡਾ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਪ੍ਰੇਮ ਸਿੰਘ ਦੋਦੜਾ ਨੇ ਕੀਤੀ।
ਮੀਟਿੰਗ ਦੇ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀਨੀਅਰ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਮੀਟਿੰਗ ਵਿਚ ਨਗਰ ਕੌਂਸਲ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਲਗਾਤਾਰ ਆਪਣੇ ਪੈਰ ਪਾਸਾਰ ਰਿਹਾ ਹੈ। ਜਿਸ ਉੱਪਰ ਸੰਸਥਾ ਨੇ ਚਿੰਤਾ ਪ੍ਰਗਟ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਭ੍ਰਿਸ਼ਟਾਚਾਰ ਨੂੰ ਨੱਥ ਨਾ ਪਾਈ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨਾਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਸਫਾਈ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਸਫਾਈ ਵਿੱਚ ਭੇਦਭਾਵ ਨਾ ਕੀਤਾ ਜਾਵੇ। ਮੀਟਿੰਗ ਵਿਚ ਕੌਂਸਲ ਵੱਲੋੋਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਵਿੱਚ ਹੋਏ ਘਪਲਿਆਂ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ। ਉੱਥੇ ਕੌਂਸਲ ਦੀਆਂ ਦੁਕਾਨਾਂ ਦੇ 93 ਕਿਰਾਏਦਾਰਾਂ ਦੇ ਕਿਰਾਏ ਨਾ ਭਰਾਏ ਜਾਣ ਦੇ ਮਾਮਲੇ 'ਤੇ ਵੀ ਚਰਚਾ ਕੀਤੀ ਗਈ।ਇਸ ਦੌਰਾਨ ਸ਼ਹਿਰ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈਕੇ ਆ ਰਹੀਆਂ ਮੁਸ਼ਕਿਲਾ ਸਬੰਧੀ ਵੀ ਵਿਚਾਰ ਚਰਚਾ ਕੀਤਾ ਗਿਆ । ਮੀਟਿੰਗ ਵਿਚ ਸਭਾ ਦੀ ਮੌਜੂਦਾ ਕਾਰਜਕਾਰਨੀ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਗਿਆ। ਸੰਸਥਾ ਦੇ ਸੰਵਿਧਾਨ ਸਬੰਧੀ ਪੰਜ ਮੈਂਬਰੀ ਕਮੇਟੀ ਸਰਵ ਸ੍ਰੀ ਪ੍ਰੇਮ ਸਿੰਘ ਦੋਦੜਾ , ਸਤਪਾਲ ਸਿੰਘ ਕਟੌਦੀਆ , ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਮਾ.ਰਘੁਨਾਥ ਸਿੰਗਲਾ ਅਤੇ ਵਿਸ਼ਾਲ ਰਿਸ਼ੀ 'ਤੇ ਅਧਾਰਿਤ ਗਠਿਤ ਕੀਤੀ।
ਸੰਸਥਾ ਦੇ ਸੀਨੀਅਰ ਆਗੂ ਐਡਵੋਕੇਟ ਦਲਿਓ ਨੇ ਦੱਸਿਆ ਕਿ ਸੰਸਥਾ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਜਲਦ ਹੀ ਕੀਤੀ ਜਾਵੇਗੀ।
Post a Comment