ਬੁਢਲਾਡਾ 6 ਜੂਨ (ਪੰਕਜ ਸਰਦਾਨਾ ) ਪੰਜਾਬ ਸਰਕਾਰ ਦੇ ਮੁਲਾਜਮ ਵਿਰੋਧੀ ਫੈਸਲੇ ਖਿਲਾਫ ਆਸ਼ਾ ਵਰਕਰ ਅਤੇ ਫੈਸਿਲੀਟੇਟਰਾਂ ਨੇ ਸਾਂਝੇ ਰੂਪ ਵਿੱਚ ਨੋਟੀਫਿਕੇਸ਼ਨਾਂ ਦੀ ਕਾਪੀਆਂ ਸਾੜ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਸਮੇਂ ਇਸ ਸੰਬੰਧੀ ਬਲਾਕ ਪ੍ਰਧਾਨ ਕਿਰਨਜੀਤ ਕੌਰ ਟਾਹਲੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵੱਲੋਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਵਿੱਚ ਤਨਦੇਹੀ ਨਾਲ ਕੰਮ ਕੀਤਾ ਹੈ ਕਰੋਨਾ ਦੇ ਕੰਮ ਘਰ ਘਰ ਸਰਵੇ ਕਰਨਾ, ਸ਼ੱਕੀ ਮਰੀਜਾਂ ਦੀ ਪਛਾਣ ਕਰਨੀ, ਸੈਂਪਲਿੰਗ ਕਰਵਾਉਣੀ, ਟੀਕਾ ਕਰਨ ਕਰਾਉਣਾ, ਪੋਜਟਿਵ ਮਰੀਜਾਂ ਨੂੰ ਏਕਾਂਤਵਾਸ ਕਰਨਾ, ਫਤਹਿ ਕਿੱਟ ਦੇਣਾ, ਮਰੀਜ ਦਾ ਫਾਲੋ ਅੱਪ ਕਰਨਾ ਆਸੀਜਨ ਤੇ ਟੈਂਪਰੇਂਚਰ ਚੈਕ ਕਰਨਾ, ਕਰੋਨਾ ਵੈਕਸੀਨ ਕਰਵਾਉਣਾ, ਉਮਰ ਮੁਤਾਬਿਕ ਲਿਸ਼ਟਾਂ ਬਣਾਉਣੀਆਂ, ਘਰ ਘਰ ਟੀਕਾਕਰਨ ਸੰਬੰਧੀ ਜਾਗਰੂਕ ਕਰਨਾ ਜਿਹੀਆਂ ਜਿੰਮੇਵਾਰੀਆਂ ਨਿਭਾਈਆਂ ਹਨ ਅਤੇ ਨਿਭਾ ਰਹੀਆਂ ਹਨ। ਕੇਂਦਰ ਸਰਕਾਰ ਨੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਕਰੋਨਾ ਸਪੈਸ਼ਲ ਭੱਤਾ 2500 ਤੋਂ 10,000 ਕਰਕੇ ਮਾਣ ਬਖਸ਼ਿਆ ਸੀ। ਪਰ ਪੰਜਾਬ ਸਰਕਾਰ ਵੱਲੋਂ ਮੁਲਾਜਮ ਵਿਰੋਧੀ ਫੈਸਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਅਧੀਨ ਦੋ ਨਵੇਂ ਮੁਲਾਜਮ ਵਿਰੋਧੀ ਫੈਸਲੇ ਕਰਕੇ ਲੰਮੇ ਸਮੇਂ ਤੋਂ ਆਸ਼ਾ ਵਰਕਰ ਤੇ ਫੈਸਿਲੀਟੇਟਰਾਂ ਮਿਲ ਰਿਹਾ 2500 ਰੁਪਏ ਤੋਂ 1000 ਰੁਪਏ ਸ਼ਪੈਸ਼ਲ ਭੱਤਾ ਬੰਦ ਕਰ ਦਿੱਤਾ ਹੈ। ਦੂਜਾ 2500 ਰੁਪਏ ਪ੍ਰਤੀ ਮਹੀਨਾ ਫਿਕਸਡ ਆਨਰੇਰੀਅਮ ਦੇ ਨੋਟੀਫਿਕੇਸ਼ਨ ਵਿੱਚ ਲਗਾਈਆਂ ਸ਼ਰਤਾਂ ਸ਼ਰਤਾਂ ਲਗਾਈਆਂ ਗਈਆਂ ਹਨ। ਉਨ੍ਹਾਂ ਸਰਕਾਰ ਤੋਂ ਆਨਰੇਰੀਅਮ ਫਿਕਸਡ ਦੇਣ ਦਾ ਨੋਟੀਫਿਕੇਸ਼ਨ ਨੂੰ ਬਿਨ੍ਹਾਂ ਸ਼ਰਤਾਂ ਤੋਂ ਇੰਨ—ਬਿੰਨ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਜਰਨਲ ਸਕੱਤਰ ਜਗਪਾਲ ਕੌਰ, ਮਨਪ੍ਰੀਤ ਕੌਰ, ਸੰਦੀਪ ਕੌਰ, ਬਲਜੀਤ ਕੌਰ, ਕਰਮਜੀਤ ਕੌਰ, ਸਵਰਨ ਲਤਾ ਕੈਸ਼ੀਅਰ, ਕੁਲਦੀਪ ਕੌਰ ਜਰੀਨਾ, ਅਜੀਤਪਾਲ, ਨਿਰਮਲ ਰਾਣੀ, ਗੀਤਾ ਫੈਸਲੀਟੇਟਰ ਆਦਿ ਹਾਜਰ ਸਨ। 



Post a Comment

Previous Post Next Post