10 ਜੂਨ ਤੋਂ ਨਿਰੰਤਰ 8 ਘੰਟੇ ਬਿਜਲੀ ਦਿੱਤੀ ਜਾਵੇ— ਡਕੌਂਦਾ।

ਬੁਢਲਾਡਾ 6 ਜੂਨ (ਪੰਕਜ ਸਰਦਾਨਾ
) ਨਹਿਰੀ ਪਾਣੀ ਦੀ ਬੰਦੀ ਕਾਰਨ ਕਿਸਾਨਾਂ ਨੂੰ ਫਸਲ ਦੀ ਸਿੰਚਾਈ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਜਮੀਨੀ ਪੱਧਰ ਤੇ ਘੱਟ ਰਹੇ ਪਾਣੀ ਦੇ ਸਤਰ ਨੂੰ ਰੋਕਣ ਲਈ ਅੱਜ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਮੀਟਿੰਗ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਖਜਾਨਚੀ ਦੇਵੀ ਰਾਮ ਰੰਘੜਿਆਲ ਨੇ ਦੱਸਿਆ ਕਿ ਸਰਕਾਰ ਵਲੋਂ ਜੋ ਨਹਿਰੀ ਪਾਣੀ ਦੀ ਬੰਦੀ ਕੀਤੀ ਹੋਈ ਹੈ ਉਸਨੂੰ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਪਹਿਲਾ ਹੀ ਧਰਤੀ ਹੇਠਲਾ ਪਾਣੀ ਮਾੜਾ ਹੈ। ਨਹਿਰੀ ਪਾਣੀ ਨਾ ਹੋਣ ਕਾਰਨ ਹਰੇ ਚਾਰੇ ਬੁਰੀ ਤਰ੍ਹਾਂ ਗਰਮੀ ਦੀ ਮਾਰ ਹੇਠ ਹਨ ਨੂੰ ਤਬਾਅ ਹੋਣ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਇਸਦੇ ਨਾਲ ਬਿਜਲੀ ਸਪਲਾਈ ਨੂੰ 10 ਜੂਨ ਤੋਂ 8 ਘੰਟੇ ਨਿਰਤੰਰ ਦੇਣ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਨੂੰ ਝੋਨੇ ਦੀ ਪੌਂਦ ਬੀਜਣ ਸਮੇਂ ਲਾਉਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ, ਦਰਸ਼ਨ ਸਿੰਘ ਗੁਰਨੇ ਕਲਾਂ, ਰਾਮਫਲ ਬਹਾਦਰਪੁਰ, ਗੁਰਜੰਟ ਮਘਾਣੀਆਂ, ਮਹਿੰਦਰ ਕੁਲਰੀਆਂ, ਤਰਸੇਮ ਚੱਕ ਅਲੀਸ਼ੇਰ, ਬਲਦੇਵ ਪਿੱਪਲੀਆਂ, ਨਛੱਤਰ ਅਹਿਮਦਪੁਰ, ਗੰਮਦੂਰ ਮੰਦਰਾਂ, ਮਾ. ਮੇਲਾ ਸਿੰਘ, ਮੇਜਰ ਸਿੰਘ ਟਾਹਲੀਆਂ ਆਦਿ ਹਾਜਰ ਸਨ। 

Post a Comment

Previous Post Next Post