10 ਜੂਨ ਨੂੰ ਕਾਫਲੇ ਬੰਨ ਕੇ ਸੰਗਰੂਰ ਪਹੁੰਚਣ ਦੀ ਅਪੀਲ।


ਬੁਢਲਾਡਾ 6 ਜੂਨ (ਪੰਕਜ ਸਰਦਾਨਾ ) ਸੂਬੇ ਦੀ ਮਾਨ ਸਰਕਾਰ ਦੀ ਖੇਤ ਮਜਦੂਰਾ ਵਿਰੋਧੀ ਅਤੇ ਮੁੱਖ ਮੰਤਰੀ ਦਾ ਹਰਾ ਪੈੱਨ ਕੇਵਲ ਸਰਮਾਏਦਾਰਾ ਲਈ ਵਰਤਿਆ ਜਾ ਰਿਹਾ ਹੈ, ਲਗਭਗ ਤਿੰਨ ਮਹੀਨਿਆਂ ਦੀ ਸਰਕਾਰ ਨੇ ਹੁਣ ਤੱਕ ਖੇਤ ਮਜਦੂਰਾਂ ਦੇ ਹੱਕ ਲਈ ਇੱਕ ਵਾਰ ਵੀ ਮੂੰਹ ਨਹੀਂ ਖੋਲਿ੍ਹਆ, ਇਹ ਸ਼ਬਦ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਕ੍ਰਿਸ਼ਨ ਚੌਹਾਨ, ਜ਼ਿਲਾ ਸਕੱਤਰ ਸੀਤਾਰਾਮ ਗੋਬਿੰਦਪੁਰਾ ਨੇ ਸਥਾਨਕ ਸੀ ਪੀ ਆਈ ਦਫ਼ਤਰ ਵਿਖੇ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਾਂਝਾ ਮਜਦੂਰ ਮੋਰਚਾ ਵੱਲੋਂ 10 ਜੂਨ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ। ਜਿਸ ਵਿਚ 700 Wਪਏ ਪ੍ਰਤੀ ਦਿਨ ਦਿਹਾੜੀ, 6000 ਪ੍ਰਤੀ ਏਕੜ ਝੋਨਾ ਲਵਾਈ। ਪਿੰਡਾ ਅੰਦਰ ਦਲਿਤਾਂ ਉਪਰ ਹੋ ਰਹੇ ਸਮਾਜਿਕ ਜਬਰਾ ਨੂੰ ਰੋਕਣ ਤੇ ਪੰਚਾਇਤਾਂ ਵੱਲੋਂ ਪਾਏ ਜਾ ਰਹੇ ਮਤਿਆ ਖਿਲਾਫ ਕਾਨੂੰਨੀ ਕਾਰਵਾਈ ਕਰਨ, ਮਨਰੇਗਾ ਕਾਨੂੰਨ ਤਹਿਤ 200 ਦਿਨ ਕੰਮ, ਦਿਹਾੜੀ 700 Wਪਏ ਤੈਅ ਕਰਨ। ਦਲਿਤ ਮਜਦੂਰਾ ਸਿਰ ਚੜਿਆ ਸਰਕਾਰੀ—ਗੈਰ ਸਰਕਾਰੀ ਅਤੇ ਮਾਈਕਰੋ ਫਾਇਨਾਂਸ ਕੰਪਨੀਆਂ ਦਾ ਔਰਤਾਂ ਦਾ ਸਮੁੱਚਾ ਕਰਜ਼ਾ ਮੁਆਫੀ, ਦਲਿਤ ਮਜਦੂਰਾ ਨੂੰ ਪੰਚਾਇਤੀ ਜ਼ਮੀਨ 1/3 ਹਿੱਸੇ ਦੀ ਬੋਲੀ ਕਰਾਉਣ ਸਬੰਧੀ, ਨਰਮਾ ਮੁਆਵਜ਼ਾ ਤWੰਤ ਜ਼ਾਰੀ ਕਰਨ ਆਦਿ ਮੰਗਾਂ ਸਬੰਧੀ ਰੋਸ ਰੈਲੀ ਕੀਤੀ ਜਾਵੇਗੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬੰਬੂ ਸਿੰਘ, ਚਿਮਨ ਲਾਲ ਕਾਕਾ ਏਟਕ ਆਗੂ, ਸੁਖਦੇਵ ਸਿੰਘ, ਗਰੀਬੂ ਸਿੰਘ ਅਤੇ ਮਨਜੀਤ  ਕੌਰ ਗਾਮੀਵਾਲਾ ਨੇ ਵੀ ਸੰਬੋਧਨ ਕੀਤਾ।

ਫੋਟੋ : ਬੁਢਲਾਡਾ —ਮੁੱਖ ਮੰਤਰੀ ਦੇ ਘਿਰਾਓ ਸੰਬੰਧੀ ਵਿਚਾਰ ਵਟਾਂਦਰਾਂ ਕਰਦੇ ਹੋਏ ਮਜਦੂਰ ਜੱਥੇਬੰਦੀ ਆਗੂ

Post a Comment

Previous Post Next Post