ਮਾਨ ਸਰਕਾਰ ਸਰਮਾਏਦਾਰਾਂ ਦੀ, ਗਰੀਬ ਮਜਦੂਰਾਂ ਦੀ ਨਹੀਂ—ਕਾਮਰੇਡ ਭਗਵੰਤ ਸਮਾਓ
ਬੋਹਾ 5 ਜੂਨ  (ਪੰਕਜ ਸਰਦਾਨਾ) ਅੱਜ ਇਥੇ ਸਹਿਰ ਵਿੱਚ ਉਸਾਰੀ ਦਾ ਕੰਮ ਕਰਨ ਵਾਲੇ ਵੱਖ ਵੱਖ ਵੱਖ ਪਿੰਡਾਂ ਵਿੱਚੋਂ ਆਕੇ ਮਜਦੂਰੀ ਕਰਨ ਵਾਲੇ ਮਜਦੂਰਾਂ ਵੱਲੋਂ ਉਸਾਰੀ ਮਜਦੂਰ ਯੁਨੀਅਨ (ਏਕਟੂ) ਦੀ ਦੇ ਜਿਲਾ ਪ੍ਰਧਾਨ ਕਾਮਰੇਡ ਜੀਤ ਸਿੰਘ ਬੋਹਾ, ਸੁਖਵਿੰਦਰ ਸਿੰਘ ਬੋਹਾ ਦੀ ਅਗਵਾਈ ਹੇਠ ਸਹਿਰ ਵਿੱਚ ਮੁਜਾਹਰਾ ਕਰਕੇ ਉਸਾਰੀ ਕੰਮ ਦੀ ਮਜਦੂਰ ਦੀ ਦਿਹਾੜੀ 500W ਅਤੇ ਮਿਸਤਰੀ ਦੀ ਦਿਹਾੜੀ 800W ਰੋਜ਼ਾਨਾ ਕਰਨ ਦਾ ਐਲਾਨ ਕੀਤਾ ਤੇ ਮਜਦੂਰਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਮਜਦੂਰ ਇਸ ਦਿਹਾੜੀ ਵਾਧੇ ਦੇ ਐਲਾਨ ਤਹਿਤ ਹੀ ਦਿਹਾੜੀ ਉਪਰ ਜਾਣ। ਇਸ ਮੌਕੇ 10 ਜੂਨ ਨੂੰ  ਮਜਦੂਰ ਜਥੇਬੰਦੀਆਂ ਵੱਲੋਂ ਮਜਦੂਰ ਮੰਗਾਂ ਲਈ ਮੁੱਖ ਮੰਤਰੀ ਦੀ ਕੋਠੀ ਅੱਗੇ ਰੱਖੇ ਮਜਦੂਰ ਧਰਨੇ ਵਿੱਚ ਵੱਧ ਤੋਂ ਵੱਧ ਪਹੁੰਚਣ ਦਾ ਵੀ ਐਲਾਨ ਕੀਤਾ। ਮਜਦੂਰ ਰੈਲੀ ਨੂੰ ਸੰਬੋਧਨ ਕਰਦੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਆਮ ਆਦਮੀ ਦੇ ਨਾਂਅ ਤੇ ਗਰੀਬਾਂ ਦੀਆਂ ਵੋਟਾ ਲੈ ਕੇ ਸੱਤਾਂ ਵਿੱਚ ਆਉਣ ਵਾਲੀ ਮਾਨ ਸਰਕਾਰ ਵੀ ਅਕਾਲੀ, ਕਾਂਗਰਸ ਦੀ ਤਰ੍ਹਾਂ ਮਜਦੂਰ ਵਰਗ ਨੂੰ ਅੱਖੋ ਪਰੋਖੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਤੇ ਚੰਨੀ ਸਰਕਾਰਾਂ ਨੇ ਧਨਾਡਾ, ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਮਜਦੂਰਾਂ ਦੇ ਦਿਹਾੜੀ ਵਾਧਾ ਰੇਟ ਲਿਸਟ ਜਾਰੀ ਨਹੀਂ ਕੀਤੀ ਹੁਣ ਮਾਨ ਸਰਕਾਰ ਦਾ ਹਰਾ ਪੈਨ ਵੀ ਮਜਦੂਰਾਂ ਦੇ ਹੱਕ ਵਿੱਚ ਨਹੀਂ ਚੱਲ ਰਿਹਾ। ਜਿਸ ਤੋਂ ਸਾਫ ਹੋ ਗਿਆ ਹੈ ਕਿ ਕਾਂਗਰਸ, ਅਕਾਲੀ ਤੇ ਆਪ ਪਾਰਟੀਆਂ ਸਾਰੀਆਂ ਸਰਮਾਏਦਾਰਾ ਦੀਆਂ ਹਨ। ਉਨ੍ਹਾਂ ਕਿਹਾ ਕਿ ਮਜਦੂਰ ਵਰਗ ਆਪਣੇ ਹੱਕਾ ਦੀ ਪ੍ਰਾਪਤੀ ਲਈ ਲਾਲ ਝੰਡੇ ਹੇਠ ਜੱਥੇਬੰਦੀਆਂ ਨੂੰ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਲਈ 10 ਜੂਨ ਨੂੰ ਹਜਾਰਾਂ ਮਜਦੂਰ ਮੁੱਖ ਮੰਤਰੀ ਦੀ ਕੋਠੀ ਘੇਰਨਗੇ। ਉਨ੍ਹਾਂ ਕਿਹਾ ਕਿ ਕੇਦਰ ਤੇ ਸੂਬਾ ਸਰਕਾਰਾਂ ਮਿਲਕੇ ਮਹਿੰਗਾਈ ਰਾਹੀਂ ਆਮ ਬੰਦੇ ਨੂੰ ਲੁੱਟ ਰਹੀਆਂ ਹਨ ਅਤੇ ਧਰਮਾਂ—ਜਾਤਾਂ ਦੇ ਨਾਅ ਤੇ ਪਾੜ ਕੇ ਹਾਕਮ ਆਪਣੀਆਂ ਕੁਰਸੀਆਂ ਮਜਬੂਤ ਕਰ ਰਹੇ ਹਨ। ਉਨ੍ਹਾਂ ਮਜਦੂਰਾਂ ਨੂੰ ਅਪੀਲ ਕੀਤੀ ਕਿ 10  ਜੂਨ ਨੂੰ ਵੱਧ ਤੋ ਵੱਧ ਸੰਗਰੂਰ ਪਹੁੰਚਣ। ਇਸ ਸਮੇਂ ਸੁਖਵੀਰ ਸਿੰਘ ਖਾਰਾ ਨੇ ਮਜਦੂਰ ਪੱਖੀ ਗੀਤ ਪੇਸ਼ ਕੀਤੇ ਅਤੇ ਕੁਲਦੀਪ ਸਿੰਘ, ਮਨਜੀਤ ਸਿੰਘ ਸੇਰਖਾ, ਕਰਨੈਲ ਸਿੰਘ ਬੋਹਾ, ਸਿੰਦਾ ਸਿੰਘ, ਮੈਗਾ ਸਿੰਘ ਨੇ ਵੀ ਸੰਬੋਧਨ ਕੀਤਾ।

Post a Comment

Previous Post Next Post