ਮਿਡਲ ਵਰਗ ਚ ਮੱਲ ਸਿੰਘ ਵਾਲਾ ਅਤੇ ਸੈਕੰਡਰੀ ਚ ਖੁਡਾਲ ਕਲਾਂ ਚੈਂਪੀਅਨ ਬਣੇ 

ਬੁਢਲਾਡਾ 19 ਜੁਲਾਈ (ਪੰਕਜ ) ਅਜ਼ਾਦੀ ਦੇ 75 ਸਾਲਾ ਸਮਾਰੋਹ ਨੂੰ ਸਮਰਪਿਤ ਤਹਿਸੀਲ ਪੱਧਰੀ ਸਕਿੱਟ ਮੁਕਾਬਲੇ ਕਰਵਾਏ ਗਏ। ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਕਿਹਾ ਕਿ ਤਹਿਸੀਲ ਮਾਨਸਾ ਦੇ ਸਕਿੱਟ ਮੁਕਾਬਲਿਆਂ ਵਿੱਚ ਵੱਖ—ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਪ੍ਰਗਟਵਾ ਕੀਤਾ, ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਡਾ. ਵਿਜੈ ਕੁਮਾਰ ਮਿੱਢਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਕਿਹਾ ਕਿ ਅਜਿਹੇ ਵਿੱਦਿਅਕ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ। ਸਮੁੱਚੇ ਮੁਕਾਬਲਿਆਂ ਦੇ ਨੋਡਲ ਅਫ਼ਸਰ ਪਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜ਼ਾਦੀ ਦੇ 75 ਸਾਲਾ ਸਮਾਰੋਹ ਦੇ ਸਕਿੱਟ ਮੁਕਾਬਲਿਆਂ ਲਈ ਵੱਖ—ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁਢਲਾਡਾ ਵਿਖੇ ਭਾਗ ਲਿਆ, ਸੈਕੰਡਰੀ ਵਰਗ ਦੇ ਸਕਿੱਟ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਖੁਡਾਲ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸਾਹਪੁਰੀਆਂ ਅਤੇ ਸਰਕਾਰੀ ਹਾਈ ਸਕੂਲ ਮੰਢਾਲੀ  ਨੇ ਕ੍ਰਮਵਾਰ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਹੀ ਮਿਡਲ ਵਰਗ ਵਿੱਚ ਸਰਕਾਰੀ ਹਾਈ ਸਕੂਲ ਮੱਲ ਸਿੰਘ ਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਿਉਂਦ ਕਲਾਂ  ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਸਕੂਲ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਊਧਮ ਸਿੰਘ, ਮੁਕੇਸ਼ ਕੁਮਾਰ ਅਤੇ ਜਸਕੀਰਤ ਸਿੰਘ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ। ਇਸ ਮੌਕੇ ਸਲਾਹਕਾਰ ਬਲਵਿੰਦਰ ਸਿੰਘ (ਸਟੇਟ ਐਵਾਰਡੀ), ਸ਼ੁਖਦਰਸਨ ਰਾਜੂ ,ਹਰਵਿੰਦਰ ਕੌਰ, ਸ਼ਾਲੂ ਕੱਕੜ, ਮਨੋਜ ਕੁਮਾਰ ਅਤੇ ਵਿਦਿਆਰਥੀ ਸ਼ਾਮਲ ਹੋਏ।

ਫੋਟੋ : ਬੁਢਲਾਡਾ — ਸਕਿੱਟ ਮੁਕਾਬਲੇ ਚ ਜੈਤੂ ਟੀਮ ਨੂੰ ਸਨਮਾਣਿਤ ਕਰਦੇ ਹੋਏ

Post a Comment

Previous Post Next Post