ਬਢਲਾਡਾ 20 ਜੁਲਾਈ (ਪੰਕਜ ਸਰਦਾਨਾ) ਪੰਜਾਬ ਦੀ ਜਨਤਾ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਅੰਦਰ ਪ੍ਰਾਈਵੇਟ ਮਾਹਿਰ ਡਾਕਟਰਾਂ ਨੂੰ ਮਰੀਜਾਂ ਨੂੰ ਚੈਕ ਕਰਨ, ਓਪਰੇਸ਼ਨ, ਜਨੇਪਾ ਆਦਿ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਜਿਸ ਦੇ ਏਵਿਜ ਵਜੋਂ ਸਰਕਾਰ ਪ੍ਰਾਈਵੇਟ ਡਾਕਟਰਾਂ ਨੂੰ ਪ੍ਰਤੀ ਮਰੀਜ ਦੇ ਹਿਸਾਬ ਨਾਲ ਓ.ਪੀ.ਡੀ. ਅਤੇ ਆਪ੍ਰੇਸ਼ਨ ਦੀ ਬਣਦੀ ਫੀਸ ਅਦਾ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਸਰਕਾਰ ਵੱਲੋਂ ਬੇਹਤਰ ਸਿਹਤ ਸਹੂਲਤਾਂ ਲਈ ਪ੍ਰਾਈਵੇਟ ਤੌਰ ਤੇ ਬਾਹਰ ਕੰਮ ਕਰਦੇ ਮਾਹਿਰ ਡਾਕਟਰਾਂ ਲਈ ਸਕੀਮ ਲੈ ਕੇ ਆਈ ਹੈ। ਇਹ ਸਕੀਮ ਤਹਿਤ ਡਾਕਟਰ ਆਪਣੀ ਸਰਕਾਰ ਹਸਪਤਾਲ ਤੋਂ ਬਾਅਦ ਪ੍ਰਾਈਵੇਟ ਤੌਰ ਤੇ ਵੀ ਪ੍ਰੈਕਟਿਸ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਓ ਪੀ ਡੀ ਲਈ ਇੱਕ ਮਰੀਜ ਦੇਖਣ ਦਾ ਸਰਕਾਰ 100 ਰੁਪਏ ਪ੍ਰਤੀ ਮਰੀਜ ਅਦਾ ਕਰੇਗੀ ਅਤੇ ਇਸ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੇ ਆਪ੍ਰੇਸ਼ਨਾਂ ਦੀ ਅਦਾਇਗੀ ਕਰਨ ਲਈ ਰੇਟ ਨਿਰਧਾਰਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰਾਈਵੇਟ ਡਾਕਟਰ ਸਰਕਾਰ ਹਸਪਤਾਲ ਵਿਖੇ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਜਿਲ੍ਹੇ ਦੇ ਸਿਵਲ ਸਰਜਨ, ਐਸ ਐਮ ਓ, ਨਾਲ ਸੰਪਰਕ ਕਰਕੇ ਆਪਣੀਆਂ ਸੇਵਾਵਾਂ ਸੰਬੰਧੀ ਜਾਣੂ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਸਿਹਤ ਸਹ¨ਲਤਾਂ ਨੂੰ ਪੰਜਾਬ ਦੇ ਹਰ ਇੱਕ ਘਰ ਤੱਕ ਪਹੁੰਚਾਉਣ ਲਈ ਇੱਕ ਸ਼ਲਾਘਾਯੋਗ ਅਤੇ ਇਤਿਹਾਸਿਕ ਕਦਮ ਚੁੱਕਿਆ ਗਿਆ ਹੈ। ਜਿਸ ਦੀ ਹਰ ਵਰਗ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 15 ਅਗਸਤ ਨੂੰ 75ਵੀਂ ਵਰ੍ਹੇ ਗੰਢ ਦੇ ਮੌਕੇ ਤੇ 75 ਮੁਹੱਲਾ ਕਲੀਨਿਕਾਂ ਖੋਲ੍ਹਣ ਜਾ ਰਹੀ ਹੈ।    



Post a Comment

Previous Post Next Post