ਮੁੱਖ ਮੰਤਰੀ ਨੂੰ ਮੁਆਵਜੇ ਦੀ ਅਪੀਲ-ਵਿਧਾਇਕ

ਬੁਢਲਾਡਾ 1 ਅਗਸਤ (ਪੰਕਜ ) ਰਾਤ ਦੇ ਹਨ੍ਹੇਰੇ ਵਿੱਚ ਟ੍ਰੇਨ ਦੀ ਚਪੇਟ ਵਿੱਚ 20 ਲੇਲਿਆਂ ਸਮੇਤ 90 ਭੇਡਾਂ ਦੀ ਮੌਤ ਅਤੇ 4 ਭੇਡਾਂ ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੱਥੋ ਥੋੜੀ ਦੂਰ ਪਿੰਡ ਸਿਰਸੀਵਾਲਾ ਵਿਖੇ ਜਾਖਲ ਫਿਰੋਜਪੁਰ ਰੇਲਵੇ ਟ੍ਰੇਕ ਤੇ ਬੀਤੀ ਰਾਤ ਭੇਡਾਂ ਦਾ ਇੱਕ ਝੁੰਡ ਅਚਾਨਕ ਰੇਲਵੇ ਟ੍ਰੇਕ ਤੇ ਆ ਗਿਆ ਜਿੱਥੇ ਸਾਹਮਣੋ ਆ ਰਹੀ ਟ੍ਰੇਨ ਦੀ ਚਪੇਟ ਵਿੱਚ ਆਉਣ ਕਾਰਨ 20 ਲੇਲੇ (ਬੱਚੇ) ਅਤੇ 70 ਭੇਡਾਂ ਦੀ ਮੌਤ ਹੋ ਗਈ ਅਤੇ 4 ਭੇਡਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ। ਭੇਡਾਂ ਦੇ ਮਾਲਕ ਗੁਰਪਿਆਰ ਅਤੇ ਤਰਸੇਮ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਸਵੇਰੇ ਮੂੰਹ ਹਨੇਰੇ ਹੀ ਪਤਾ ਚਲਿਆ ਹੈ। 


ਅਚਾਨਕ ਇਹ ਝੁੰਡ ਰੇਲਵੇ ਲਾਇਨ ਤੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭੇਡਾਂ ਦੇ ਮਰਨ ਨਾਲ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮੌਕੇ ਤੇ ਘਟਨਾ ਦਾ ਜਾਇਜਾਂ ਲੈਂਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਤਹਿਸੀਲਦਾਰ ਬੁਢਲਾਡਾ ਨੂੰ ਰਾਹੀਂ ਪੀੜ੍ਹਤ ਭੇਡਾਂ ਦੇ ਮਾਲਕਾਂ ਨੂੰ ਮੁਆਵਜਾ ਦਵਾਉਣ ਦੀ ਤੁਰੰਤ ਰਿਪੋਰਟ ਬਣਾ ਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਭੇਜਣ ਦੀ ਅਪੀਲ ਕੀਤੀ ਤਾਂ ਜੋ ਮੁੱਖ ਮੰਤਰੀ ਪੰਜਾਬ ਤੋ ਪੀੜ੍ਹਤ ਪਰਿਵਾਰ ਨੂੰ ਮੁਆਵਜਾ ਦਵਾਇਆ ਜਾ ਸਕੇ। ਇਸ ਮੌਕੇ ਤੇ ਪੀੜ੍ਹਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਬਲਵਾਨ ਸਿੰਘ, ਰਛਪਾਲ ਸਿੰਘ, ਸੁਖਜਿੰਦਰ ਸਿੰਘ ਹਾਜਰ ਸਨ। ਦੂਸਰੇ ਪਾਸੇ ਰੇਲਵੇ ਪੁਲਿਸ ਦੇ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਪਰੋਕਤ ਘਟਨਾ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ

Post a Comment

Previous Post Next Post