ਬੁਢਲਾਡਾ 1 ਅਗਸਤ (ਪੰਕਜ ) ਇੱਥੋ ਨੇੜਲੇ ਪਿੰਡ ਰਾਮਨਗਰ ਭੱਠਲਾਂ ਵਿੱਚ ਭਾਰੀ ਬਾਰਿਸ਼ ਕਾਰਨ ਝੀਲ ਦਾ ਰੂਪ ਧਾਰਨ ਕਰ ਗਿਆ ਹੈ। ਜਿਸ ਦੀ ਹਰ ਗਲੀ ਵਿੱਚ ਨਿਕਾਸੀ ਨਾ ਹੋਣ ਕਾਰਨ ਪਾਣੀ ਹੀ ਪਾਣੀ ਨਜਰ ਆ ਰਿਹਾ ਹੈ। ਨਿਕਾਸੀ ਨਾ ਹੋਣ ਕਾਰਨ ਪਾਣੀ ਕੁਝ ਨੀਵੇਂ ਘਰਾਂ ਅੰਦਰ ਪਾਣੀ ਭਰਨ ਕਾਰਨ ਨੁਕਸਾਨ ਵੀ ਹੋਇਆ ਹੈ। ਉਥੇ ਘਰਾਂ ਵਿੱਚ ਤਰੇੜਾ ਆਉਣ ਕਾਰਨ ਕੰਧ ਡਿੱਗਣ ਦਾ ਖਤਰਾ ਵੀ ਬਣ ਗਿਆ ਹੈ। ਗਲੀਆਂ ਪਾਣੀ ਨਾਲ ਭਰੀਆ ਹੋਣ ਕਾਰਨ ਲੋਕ ਆਪਣੇ ਘਰਾਂ ਅੰਦਰ ਹੀ ਬੰਦ ਹੋ ਕੇ ਰਹਿ ਗਏ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਅਤੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ ਅਤੇ ਵਧਾਵਾ ਸਿੰਘ ਨੇ ਪਿੰਡ ਦੀਆਂ ਗਲੀਆਂ ਵਿੱਚ ਵੇਖਿਆ ਤਾਂ ਗਲੀਆ ਜਲ ਥਲ ਹੋਈਆ ਪਈਆਂ ਸਨ। ਉਨ੍ਹਾਂ ਕਿਹਾ ਕਿ ਪਾਣੀ ਖੜ੍ਹਨ ਕਾਰਨ ਬੀਮਾਰੀਆਂ ਨੂੰ ਸੱਦਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਦਬੂ ਭਰੇ ਮਾਹੌਲ ਵਿੱਚ ਲੋਕਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ। ਪਿੰਡ ਦੇ ਹਾਲਾਤਾਂ ਸੰਬੰਧੀ ਉਨ੍ਹਾ ਐਸ ਡੀ ਐਮ ਅਤੇ ਬੀ ਡੀ ਪੀ ਓ ਦੇ ਧਿਆਨ ਵਿੱਚ ਲਿਆਂਦਾ ਪਰ ਪ੍ਰਸ਼ਾਸ਼ਨ ਵੱਲੋਂ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਾਸੀਆਂ ਦੀ ਇਸ ਸਮੱਸਿਆ ਦਾ ਹੱਲ ਜਲਦ ਕੀਤਾ ਜਾਵੇ। 

ਫੋਟੋ : ਪਿੰਡ ਰਾਮਨਗਰ ਭੱਠਲਾਂ ਦੀਆਂ ਪਾਣੀ ਨਾਲ ਭਰੀਆ ਗਲੀਆਂ ਦਿਖਾਉਂਦੇ ਹੋਏ ਕਿਸਾਨ।

Post a Comment

Previous Post Next Post