ਬੁਢਲਾਡਾ 25 ਅਗਸਤ (ਸਰਦਾਨਾ) ਪੰਜਾਬ ਰੋਡਵੇਜ਼, ਪੰਨ ਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਤਨਖਾਹ ਨਹੀਂ ਤਾਂ ਕੰਮ ਨਹੀਂ ਦੇ ਨਾਅਰੇ ਨੂੰ ਬੁਲੰਦ ਕਰਦਿਆਂ ਬੱਸਾਂ ਦਾ ਚੱਕਾ ਜਾਮ ਕਰਕੇ ਰੋਸ ਪ੍ਰਦਰਸਨ ਕੀਤਾ। ਇਸ ਮੌਕੇ ਡੀਪੂ ਪ੍ਰਧਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਪੰਜਾਬ ਨੂੰ ਬਾਹਰਲਾ ਮੁੱਲਕ ਬਣਾ ਦੇਵਾਂਗੇ ਪਰ ਜਿਉਂ ਜਿਉਂ ਸਮਾਂ ਬੀਤ ਰਿਹਾ ਹੈ ਸਰਕਾਰ ਦੇ ਦਾਵਿਆਂ ਦੀ ਫੂਕ ਨਿਕਲਦੀ ਨਜਰ ਆ ਰਹੀ ਹੈ ਕਿਉੰ ਕਿ ਸਰਕਾਰ ਨੇ ਅੱਜ ਲਗਭਗ 25 ਤਰੀਕ ਹੋਣ ਦੇ ਬਾਵਜੂਦ ਵੀ ਪੀ ਆਰ ਟੀ ਸੀ ਦੇ ਕਿਸੇ ਵੀ ਕਰਮਚਾਰੀ ਦੀ ਤਨਖਾਹ ਨਹੀਂ ਪਾਈ ਜਦ ਕਿ ਸਭ ਤੋਂ ਵੱਧ ਸੇਵਾਵਾਂ ਸਰਕਾਰ ਦੀ ਨੀਤੀ ਮੁਤਾਬਕ ਇਹ ਵਿਭਾਗ ਦੇ ਰਹੇ ਹਨ ਸਰਕਾਰ ਨੇ ਪਿਛਲੀ ਸਰਕਾਰ ਵਾਂਗੂੰ ਮੁਫ਼ਤ ਸਹੂਲਤਾਂ ਦੇ ਕੇ ਵੋਟਾਂ ਤਾਂ ਵਟੋਰ ਲਈਆਂ ਪਰ ਸਰਕਾਰ ਨੇ ਸਾਡੇ ਪੀ ਆਰ ਟੀ ਸੀ ਦੇ ਲਗਭਗ 250 ਕਰੋੜ ਜੌ ਕਿ ਔਰਤਾਂ ਨੂੰ ਮੁਫ਼ਤ ਸਫ਼ਰ ਦੇ ਬਣਦੇ ਹਨ ਹੁਣ ਤਕ ਨਹੀਂ ਦਿੱਤੇ ਜਿਸ ਦੀ ਬਦੌਲਤ ਹੁਣ ਤੱਕ ਵਰਕਰਾਂ ਨੂੰ ਤਨਖਾਹ ਤੱਕ ਨਹੀਂ ਮਿਲੀ। ਰਾਜਵੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਪਹਿਲੀ ਸਰਕਾਰਾਂ ਵਾਂਗੂੰ ਨਿਕੰਮੀ ਸਾਬਿਤ ਹੋਈ ਹੈ। ਇਸ ਮੌਕੇ ਗਰਜਾ ਸਿੰਘ, ਰਣਜੀਤ ਸਿੰਘ, ਸੁਖਚੈਨ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਮੈਨੇਜਮੈਂਟ ਨੇ ਹੁਣ ਵੀ ਸਾਡੀ ਤਨਖਾਹ ਨਾ ਪਾਈ ਤਾਂ ਯੂਨੀਅਨ ਤਨਖਾਹ ਨਹੀਂ ਤਾਂ ਕੰਮ ਨਹੀਂ ਦੇ ਸਿਧਾਂਤ ਅਨੁਸਾਰ ਉਦੋਂ ਤੱਕ ਅਪਣੀ ਬੱਸਾਂ ਦਾ ਚੱਕਾ ਜਾਮ ਰੱਖਣਗੇ ਜਦੋ ਤੱਕ ਤਨਖਾਹ ਸਾਡੇ ਖਾਤਿਆਂ ਵਿੱਚ ਨਹੀਂ ਆ ਜਾਂਦੀ ਤੇ ਲੋਕਾਂ ਦੀ ਖੱਜਲ ਖ਼ੁਆਰੀ ਤੇ ਹੋਰ ਨੁਕਸਾਨ ਦੀ ਜਿੰਮੇਵਾਰੀ ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ।
ਫੋਟੋ : ਬੁਢਲਾਡਾ — ਬੱਸਾ ਦਾ ਚੱਕਾ ਜਾਮ ਕਰਕੇ ਧਰਨਾ ਦਿੰਦੇ ਹੋਏ ਮੁਲਾਜਮ
Post a Comment