ਬੁਢਲਾਡਾ 25 ਅਗਸਤ (ਸਰਦਾਨਾ) ਐਸ ਸੀ/ਵੀ ਸੀ ਆਧਿਆਪਕ ਯੂਨੀਅਨ ਪੰਜਾਬ ਜਿਲ੍ਹਾ ਮਾਨਸਾ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਮੁੱਖ ਮੰਤਰੀ ਪੰਜਾਬ ਦੇ ਨਾਂਅ ਹਲਕਾ ਵਿਧਾਇਕ ਬੁੱਧ ਰਾਮ ਨੂੰ ਹੱਕ ਪੱਤਰ ਸੌਂਪਿਆ ਗਿਆ। ਜਿਸ ਵਿੱਚ ਵੱਖ ਵੱਖ ਵਿਭਾਗਾਂ ਵਿੱਚ ਹੋਈ ਭਰਤੀ ਚ ਓਪਨ ਮੈਰਿਟ ਨੂੰ ਅਣਗੌਲਾ ਕੀਤਾ ਗਿਆ। ਈ.ਟੀ.ਟੀ. ਭਰਤੀ ਨੂੰ ਮੁਕੰਮਲ ਕਰਨ, 85ਵੀ ਸੰਵਿਧਾਨਿਕ ਸੋਧ ਨੂੰ ਲਾਗੂ ਕਰਨਾ, ਸਿੱਧੀ ਭਰਤੀ ਅਤੇ ਤਰੱਕੀ ਸਮੇਂ ਉਮਰ ਹੱਦ, ਪਾਸ ਪ੍ਰਤੀਸ਼ਤ ਅਤੇ ਫੀਸਾਂ ਚ ਛੋਟ, ਵਿਦਿਆਰਥੀਆਂ ਦੇ ਵਜੀਫੇ ਦੀ ਅਦਾਇਗੀ, ਪਾਰਟ ਟਾਇਮ ਸਵੀਪਰਾਂ ਅਤੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨਾ, ਆਮਦਨ ਪ੍ਰਤੀ ਸਰਟੀਫਿਕੇਟ ਦੀ ਜਗ੍ਹਾ ਤੇ ਸਵੈ ਘੋਸ਼ਣਾ ਪੱਤਰ ਨੂੰ ਲਾਗੂ ਕਰਨ ਆਦਿ ਮੁਦਿਆ ਤੇ ਯੂਨੀਅਨ ਵੱਲੋਂ ਹੱਕ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਹੱਕ ਪੱਤਰ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਕੇ ਉਸ ਦੀ ਸ਼ਿਫਾਰਿਸ਼ ਕਰਨਗੇ। ਇਸ ਮੋਕੇ ਤੇ ਜਿਲ੍ਹਾ ਪ੍ਰਧਾਨ ਵਿਜੈ ਕੁਮਾਰ, ਦਰਸ਼ਨ ਸਿੰਘ, ਜੁਗਰਾਜ ਸਿੰਘ, ਜਸਵਿੰਦਰ ਸਿੰਘ, ਬਲਜੀਤ ਸਿੰਘ, ਚਮਕੌਰ ਸਿੰਘ, ਗੁਰਜੀਤ ਸਿੰਘ, ਜਗਜੀਵਨ ਸਿੰਘ ਆਦਿ ਹਾਜਰ ਸਨ।
ਫੋਟੋ : ਬੁਢਲਾਡਾ— ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਹੱਕ ਪੱਤਰ ਦਿੰਦੇ ਹੋਏ ਯੂਨੀਅਨ ਦੇ ਆਗੂ।
Post a Comment