ਬਰੇਟਾ 7 ਅਗਸਤ (ਰੀਤਵਾਲ) ਨਿੱਤ ਦਿਨ ਮਹਿੰਗਾਈ ਦੇ ਦੌਰ ਵਿੱਚ ਗਰੀਬ ਲੋਕਾਂ ਦੇ ਨਾਲ-ਨਾਲ ਮੱਧ ਵਰਗੀ ਪਰਿਵਾਰਾਂ ਦਾ ਗੁਜਾਰਾਂ ਕਰਨਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜੇਕਰ ਗੱਲ ਕਰੀਏ ਰੋਜਾਨਾਂ ਵਰਤੋਂ ਦੀਆਂ ਘਰੇਲੂ ਵਸਤਾਂ ਦੀ ਤਾਂ ਨਿੱਤ ਦਿਨ ਵਧਦੇ ਸਬਜੀ ਦੇ ਰੇਟਾਂ ਨੇ ਰਸੋਈ ਦਾ ਬਜਟ ਹੀ ਹਿੱਲਾ ਕੇ ਰੱਖ ਦਿੱਤਾ ਹੈ। ਅਸਮਾਨ ਛੂੰਹਦੇ ਸਬਜੀਆਂ ਦੇ ਰੇਟਾਂ ਦੇ ਚੱਲਦਿਆਂ ਗਰੀਬ ਲੋਕਾਂ ਅਤੇ ਆਮ ਵਰਗ ਦੇ ਲੋਕਾਂ ਦੀ ਪਹੁੰਚ ਤੋਂ ਇਹ ਸਬਜੀਆਂ ਦੂਰ ਹੋ ਗਈਆਂ ਹਨ ਅਤੇ ਗਰੀਬ ਲੋਕ ਲੂਣ ਨਾਲ ਰੋਟੀ ਖਾਣ ਲਈ ਮਜ਼ਬੂਰ ਹੋਏ ਪਏ ਹਨ। ਵੇਖਣ ਵਿੱਚ ਆਇਆ ਹੈ ਕਿ ਘੀਆ ਕੱਦੂ ਜਿੰਮੀਦਾਰਾਂ ਦੇ ਖੇਤਾਂ ਅਤੇ ਗਰੀਬ ਬੰਦਿਆਂ ਦੇ ਘਰਾਂ ਵਿੱਚ ਅਸਾਨੀ ਨਾਲ ਮਿਲ ਜਾਂਦਾ ਸੀ, ਅੱਜ ਉਹ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਘਟੀਆ ਕਾਰਗੁਜਾਰੀ ਕਰਕੇ ਉਸ ਦੀ ਪੈਦਾਵਾਰ ਘਰਾਂ ਵਿੱਚ ਨਹੀਂ ਹੋ ਰਹੀ, ਜਿਸ ਦਾ ਮੁੱਖ ਕਾਰਨ ਨਕਲੀ ਬੀਜ ਅਤੇ ਨਕਲੀ ਦਵਾਈਆਂ ਹਨ । ਜੋ ਕਿ ਧੜੱਲੇ ਨਾਲ ਬਜ਼ਾਰਾਂ ਵਿੱਚ ਵਿਕ ਰਹੀਆਂ ਹਨ। ਕੁਝ ਦੁਕਾਨਦਾਰਾਂ ਵੱਲੋਂ ਆਪਣੀ ਮੰਨ ਮਰਜੀ ਦੇ ਦੁਗੁਣੇ-ਚੌਗੁਣੇ ਰੇਟ ਲਗਾਕੇ ਲੋਕਾਂ ਦੀ ਲੁੱਟ-ਖਸੁੱਟ ਕਰਦੇ ਆਮ ਦੇਖੇ ਜਾ ਸਕਦੇ ਹਨ। ਜਦੋਂ ਸਾਡੀ ਟੀਮ ਨੇ ਸਥਾਨਕ ਸਬਜੀ ਮੰਡੀ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਮੰਡੀ ਵਿੱਚ ਘੀਆ ਕੱਦ¨, ਤੋਰੀਆਂ, ਗੋਭੀ 80 ਰੁਪਏ ਕਿਲੋ ਅਤੇ ਮਟਰ 140 ਰੁਪਏ ਕਿਲੋ ਤੋਂ ਇਲਾਵਾ ਬਾਕੀ ਹੋਰ ਸਬਜੀਆਂ ਆਸਮਾਨ ਛ¨ੰਹਦੇ ਭਾਅ ਵਿੱਚ ਵਿਕ ਰਹੀਆਂ ਸਨ, ਜੋ ਕਿ ਗਰੀਬ ਆਦਮੀ ਤਾਂ ਕੀ, ਮੱਧ ਵਰਗ ਦੇ ਪਰਿਵਾਰ ਵੀ ਨਹੀਂ ਖਰੀਦ ਸਕਦੇ ਹਨ । ਸਰਕਾਰ ਨੂੰ ਇਨ੍ਹਾਂ ਦੁਕਾਨਦਾਰਾਂ ਅਤੇ ਬਲੈਕੀਆਂ ਵੱਲ ਧਿਆਨ ਦੇ ਕੇ ਬਜ਼ਾਰ ਵਿੱਚ ਕਾਲਾਬਜ਼ਾਰੀ ਕਰ ਰਹੇ ਦੁਕਾਨਦਾਰਾਂ ਤੇ ਜਮਾਂਖੋਰੀ ਕਰਨ ਵਾਲਿਆਂ iਖ਼ਲਾਫ਼ ਕਾਨੂੰਨੀ ਕਾਰਵਾਈ ਕਰਕੇ ਇਨ੍ਹਾਂ ਲੋਕਾਂ ਨੂੰ ਨੱਥ ਪਾਉਂਣੀ ਚਾਹੀਦੀ ਹੈ ਤਾਂ ਜੋ ਗਰੀਬ ਆਦਮੀ ਆਪਣੇ ਬੱਚਿਆ ਦਾ ਪਾਲਣ ਪੋਸਣ ਕਰ ਸਕੇ। ਜੇਕਰ ਸਰਕਾਰ ਨੇ ਰਹਿੰਦੇ ਵਕਤ ਇਸ ਵੱਲ ਧਿਆਨ ਨਾ ਦਿੱਤਾ ਤਾਂ ਗਰੀਬ ਆਦਮੀ ਆਪਣੇ ਬੱਚਿਆਂ ਨੂੰ ਭੁੱਖੇ ਰੱਖਣ ਲਈ ਮਜ਼ਬ¨ਰ ਹੋ ਜਾਵੇਗਾ।

Post a Comment