ਸਰਕਾਰੀ ਸਕੂਲ ਲੜਕੇ ਵਿਖੇ ਦੋ ਰੋਜ਼ਾ ਅਧਿਆਪਕਾਂ ਦੀ ਲਗਾਈ ਟ੍ਰੇਨਿੰਗਬੁਢਲਾਡਾ 7 ਅਗਸਤ (ਅਮਨ ਮਹਿਤਾ) ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੁਢਲਾਡਾ ਵਿਖੇ ਦੋ ਰੋਜ਼ਾ ਅਧਿਆਪਕਾਂ ਦੀ ਟ੍ਰੇਨਿੰਗ ਲਗਾਈ ਗਈ । ਇਸ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਅਧਿਆਪਕਾਂ ਨੂੰ ਨਵੀਨਤਮ ਜਾਣਕਾਰੀ ਨਾਲ ਰੂਬਰੂ ਕਰਵਾਇਆ ਗਿਆ ,ਜਿਸ ਨਾਲ ਅਧਿਆਪਕਾਂ ਵਿੱਚ ਉਤਸ਼ਾਹ ਪਾਇਆ ਗਿਆ। ਇਸ ਸਮੇਂ ਬਚਿਆਂ ਨੂੰ ਮੈਰਿਟ ਵਿੱਚ ਲਿਆਉਣ ਲਈ ਡਾ ਵਨੀਤ ਸਿੰਗਲਾ ਨੇ ਆਪਣੇ ਫਾਰਮੂਲੇ ਸਾਂਝੇ ਕੀਤੇ। ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਇਹ ਜਾਣਕਾਰੀ ਅੱਗੇ ਆਪਣੇ ਸਕੂਲਾਂ ਵਿਚ ਵੀ ਲਾਗੂ ਕਰਨ।ਇਸ ਸਮੇਂ ਰਿਸੋਰਸ ਪਰਸਨ ਬਲਜਿੰਦਰ ਜੌੜਕੀਆਂ, ਗੁਰਸ਼ਿੰਦਰ ਸਿੰਘ, ਜਸਪ੍ਰੀਤ ਸਿੰਘ ਹਾਜ਼ਰ ਸਨ ।ਇਸ ਵਿੱਚ ਬੁਢਲਾਡਾ ਬਲਾਕ ਦੇ 122 ਅਧਿਆਪਕਾਂ ਨੇ ਟਰੇਨਿੰਗ ਕਰਵਾਈ ਗਈ । ਵਿਜੇ ਕੁਮਾਰ ਪ੍ਰਿੰਸੀਪਲ ਨੇ ਟਰੇਨਿੰਗ ਦੀਆਂ ਵਿਧੀਆਂ ਤੇ ਸੁਤੰਸਟੀ ਪ੍ਰਗਟ ਕੀਤੀ।
ਫੋਟੋ : ਬੁਢਲਾਡਾ — ਦੋ ਰੋਜਾ ਟ੍ਰੇਨਿੰਗ ਕੈਂਪ ਦੌਰਾਨ ਅਧਿਆਪਕ
Post a Comment