ਬਰੇਟਾ (ਰੀਤਵਾਲ) ਸਥਾਨਕ ਸਬ ਤਹਿਸੀਲ ਅੰਦਰ ਪਿਛਲੇ ਕਾਫੀ ਸਮੇਂ ਤੋਂ ਕਈ ਸਰਕਲਾਂ ਦੇ ਪਟਵਾਰੀ ਨਾ ਹੋਣ ਕਾਰਨ ਰੋਜ਼ਾਨਾ  ਹੀ ਲੋਕ ਆਪੋ-ਆਪਣੇ ਕੰਮਾਂ ਨੂੰ ਲੈ ਕੇ ਖੱਜਲ ਖੁਆਰ ਹੋ ਰਹੇ ਹਨ।ਇਸ ਸਬੰਧੀ ਪਿੰਡ ਕੁਲਰੀਆਂ ਦੇ ਸਰਪੰਚ ਰਾਜਵੀਰ ਸਿੰਘ ਨੇ ਦੱਸਿਆ ਕਿ ਪਿੰਡ ਕੁਲਰੀਆਂ ‘ਚ ਪਟਵਾਰੀ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਆਪਣੇ  ਕੰਮਕਾਜ਼ ਕਰਵਾਉਣ ਦੇ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਵੱਡਾ ਪਿੰਡ ਹੋੋਣ ਦੇ ਕਾਰਨ ਕੁਲਰੀਆਂ ਨੂੰ ਦੋ ਪਟਵਾਰੀ ਦਿੱਤੇ ਹੋਏ ਹਨ ਪਰ ਪਿਛਲੇ ਸਮੇਂ ਤੋਂ ਇੱਕ ਪਟਵਾਰੀ ਦੀ ਅਸਾਮੀ ਖਾਲ਼ੀ ਪਈ ਹੈ । ਜਿਸਦੇ ਕਾਰਨ ਅੱਧੇ ਪਿੰਡ ਦੇ ਲੋਕਾਂ ਦੇ ਕੰਮ ਅੱਧ ਵਿਚਕਾਰ ਲਟਕ ਕੇ ਰਹਿ ਗਏ ਹਨ ਤੇ ਲੋਕ ਆਪਣੇ ਕੰੰਮਾਂ ਨੂੰ ਲੈ ਕੇ  ਦਰ ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹਨ । ਪਿੰਡ ਵਾਸੀਆਂ ਨੇ  ਮੁੱਖ ਮੰਤਰੀ ਪੰਜਾਬ ਅਤੇ ਵਿਭਾਗ ਦੇ ਮੰਤਰੀ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ  ਖਾਲੀ ਪਈ ਪਟਵਾਰੀ ਦੀ ਅਸਾਮੀ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਦੂਰ ਹੋ ਸਕੇ ।  ਜਦ ਇਸ ਸਬੰਧੀ ਪਟਵਾਰੀ ਸਿਮਰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅਨੇਕਾਂ ਪਟਵਾਰੀ ਹੜਤਾਲ ਤੇ ਹਨ । ਜਿਸਦੇ ਕਾਰਨ ਹੀ ਪਿੰਡ ਕੁਲਰੀਆਂ ‘ਚ ਇੱਕ ਪਟਵਾਰੀ ਦੀ ਅਸਾਮੀ ਖਾਲੀ ਪਈ ਹੈ । 


Post a Comment

Previous Post Next Post