ਬਰੇਟਾ 6 ਅਗਸਤ (ਰੀਤਵਾਲ) ਸਥਾਨਕ ਪੁਲਿਸ ਵੱਲੋਂ ਪਸ਼ੂ ਮੰਡੀ ਵਿੱਚ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਵਿਅਕਤੀ ਤੋਂ ਸੈਂਕੜੇ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਐਸ ਐਚ ਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਸਹਾਇਕ ਥਾਣੇਦਾਰ ਜਸਕਰਨ ਸਿੰਘ ਨੇ ਪਸ਼ੂ ਮੰਡੀ ਵਿੱਚ ਸ਼ੱਕੀ ਵਿਅਕਤੀ ਦੀ ਤੈਲਾਸ਼ੀ ਲਈ ਤਾਂ ਉਸ ਕੋਲੋ 12 ਸ਼ੀਸ਼ੀਆਂ ਅਤੇ 110 ਗੋਲੀਆਂ ਕੈਰੀਸੋਮਾ ਬਰਾਮਦ ਕੀਤੀਆਂ। ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਪਿੰਡ ਕੱਟੂ ਵਾਲੀਆਂ ਸੰਗਰੂਰ ਵਜੋਂ ਹੋਈ। ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।   


Post a Comment

Previous Post Next Post