ਬੁਢਲਾਡਾ 8 ਅਗਸਤ (ਸਰਦਾਨਾ) ਪੰਜਾਬ ਸਰਕਾਰ ਵੱਲੋਂ ਅਸ਼ਟਾਮਾਂ ਨੂੰ ਆਨ ਲਾਇਨ ਕਰਨ ਨੂੰ ਲੈ ਕੇ ਸਥਾਨਕ ਅਰਜਨਵੀਸਾ ਅਤੇ ਅਸ਼ਟਾਮ ਫਰੋਸਾ ਵੱਲੋਂ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਅਰਜਨਵੀਸ ਸਤਪਾਲ ਵਰਮਾਂ ਅਤੇ ਤਰਸੇਮ ਭੋਲਾ ਦਾ ਕਹਿਣਾ ਹੈ ਕਿ ਆਨ ਲਾਇਨ ਕਰਨ ਨਾਲ ਉਨ੍ਹਾਂ ਦੇ ਰੁਜਗਾਰ ਨੂੰ ਢਾਹ ਲੱਗ ਰਹੀ ਹੈ। ਆਨ ਲਾਇਨ ਮਿਲਨ ਨਾਲ ਗ੍ਰਾਹਕ ਉਨ੍ਹਾਂ ਤੱਕ ਪਹੁੰਚ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨਾਲ ਸਾਡੇ ਰੁਜਗਾਰ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਅਸ਼ਟਾਮ ਆਨ ਲਾਇਨ ਨੂੰ ਲੈ ਕੇ ਪੰਜਾਬ ਸਰਕਾਰ ਤੱਕ ਗੱਲ ਪਹੁੰਚਾ ਕੇ ਸਾਡੇ ਰੁਜਗਾਰ ਨੂੰ ਢਾਹ ਨਾ ਲਾਈ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਸੰਬੰਧੀ ਕੋਈ ਠੋਸ ਹੱਲ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ। ਇਸ ਮੌਕੇ ਅਮਰਜੀਤ ਸ਼ਰਮਾਂ, ਨਰੇਸ਼ ਕੁਮਾਰ, ਜਸਵੀਰ ਸਿੰਘ, ਰਣਧੀਰ ਕੁਮਾਰ ਵਕੀਲ,  ਸੁਖਪਾਲ ਸਿੰਘ ਅਸ਼ਟਾਮ ਫਰੋਸ ਆਦਿ ਹਾਜਰ ਸਨ।

ਫੋਟੋ : ਬੁਢਲਾਡਾ— ਆਨ ਲਾਇਨ ਅਸ਼ਟਾਮ ਦੇ ਵਿਰੋਧ ਚ ਰੋਸ ਪ੍ਰਗਟ ਕਰਦੇ ਹੋਏ।


Post a Comment

Previous Post Next Post