ਬੁਢਲਾਡਾ 10 ਜੂਨ (ਪੰਕਜ ਸਰਦਾਨਾ ) ਸ਼ਹਿਰ ਵਿੱਚ ਗੰਭੀਰ ਬਣੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਖਤ ਨੋਟਿਸ ਲੈਂਦਿਆਂ ਸਬੰਧਤ ਵਿਭਾਗਾਂ, ਪ੍ਰਸ਼ਾਸਨ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸਦਾ ਫੌਰੀ ਹੱਲ ਨਾ ਕੀਤਾ ਤਾਂ ਨਗਰ ਸੁਧਾਰ ਸਭਾ ਸਖਤ ਕਦਮ ਉਠਾਵੇਗੀ। ਇਹ ਸ਼ਬਦ ਸਭਾ ਵੱਲੋਂ ਬੁਲਾਈ ਗਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਨਹਿਰਾਂ, ਰਜਵਾਹਿਆਂ ਵਿੱਚ ਨਹਿਰੀ ਪਾਣੀ ਛੇਤੀ ਛੱਡਿਆ ਜਾਵੇ। ਉਨ੍ਹਾਂ ਦੱਸਿਆ ਕਿ ਅੱਤ ਦੀ ਗਰਮੀ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਸ਼ਹਿਰ ਵਿੱਚ ਹਾਹਾਕਾਰ ਮੱਚੀ ਹੋਈ ਹੈ। ਗਰੀਬ ਅਤੇ ਕਮਜੌਰ ਆਰਥਿਕਤਾ ਵਾਲੇ ਪਰਿਵਾਰਾਂ ਲਈ ਪਾਣੀ ਦਾ ਬੰਦੋਬਸਤ ਕਰਨ ਲਈ ਕਾਫ਼ੀ ਮੁਸ਼ਕਿਲ ਪੇਸ਼ ਆ ਰਹੀ ਹੈ। ਸੰਸਥਾ ਦੀ ਮੀਟਿੰਗ ਵਿੱਚ ਸ਼ਹਿਰ ਦੀਆਂ ਟੁੱਟ ਰਹੀਆਂ ਸੜਕਾਂ, ਸਫਾਈ, ਗੰਦੇ ਪਾਣੀ ਦੀ ਨਿਕਾਸੀ, ਸ਼ਹਿਰ ਵਿੱਚ ਪਖਾਨਿਆਂ ਦੀ ਭਾਰੀ ਕਮੀ ਆਦਿ ਅਨੇਕਾਂ ਮੰਗਾਂ—ਸਮੱਸਿਆਵਾਂ ਜਿਉਂ ਦੀਆਂ ਤਿਉਂ ਕਾਇਮ ਹਨ। ਪ੍ਰਸ਼ਾਸਨ ਸਮੇਤ ਨਗਰ ਕੌਂਸਲ ਅਤੇ ਸਰਕਾਰ ਦੀ ਕਾਰਜਸ਼ੈਲੀ ਪਹਿਲਾਂ ਵਾਂਗ ਹੀ ਹੈ। ਭ੍ਰਿਸ਼ਟਾਚਾਰ ਅਤੇ ਜਨਤਾ ਦੀ ਖੱਜਲ—ਖੁਆਰੀ ਵਿੱਚ ਕੋਈ ਫਰਕ ਨਹੀਂ ਹੈ। ਮੀਟਿੰਗ ਵਿੱਚ ਇਸ ਨੁਕਤੇ ਤੇ ਜ਼ੋਰ ਦਿੱਤਾ ਕਿ ਨਗਰ ਸੁਧਾਰ ਸਭਾ ਵੱਲੋਂ ਨਗਰ ਕੌਂਸਲ ਬੁਢਲਾਡਾ ਵਿੱਚ ਪਿਛਲੇ 20—25 ਸਾਲਾਂ ਦੇ ਅਰਸੇ ਦੌਰਾਨ ਆਈਆਂ ਕਰੌੜਾਂ Wਪਏ ਗਰਾਂਟਾ ਵਿੱਚ ਵੱਡੇ ਪੱਧਰ ਤੇ ਕੀਤੇ ਘਪਲੇ—ਧਾਂਦਲੀਆਂ ਦੀ ਸਮਾਂਬੱਧ ਸਮੇਂ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਜੇਕਰ ਪੀਣ ਦੇ ਪਾਣੀ ਸਮੇਤ ਹੱਲ ਕੀਤੇ ਜਾਣ ਵਾਲੀਆਂ ਮੰਗਾਂ—ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਮਜਬੂਰਨ ਸੰਘਰਸ਼ ਦਾ ਬਿਗਲ ਵਜਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਸਤਪਾਲ ਕਟੋਦੀਆਂ, ਪ੍ਰਧਾਨ ਪ੍ਰੇਮ ਸਿੰਘ ਦੋਦੜਾ, ਅਵਤਾਰ ਸਿੰਘ ਔਲਖ, ਸਵਰਨਜੀਤ ਸਿੰਘ ਦਲਿਓ, ਵਿਸ਼ਾਲ ਰਿਸ਼ੀ, ਰਘੁਨਾਥ ਸਿੰਗਲਾ, ਜਰਨੈਲ ਸਿੰਘ ਮਿਸਤਰੀ, ਪ੍ਰੀਤਮ ਸਿੰਘ ਆਦਿ ਮੌਜੂਦ ਸਨ।
Post a Comment