ਬੋਹਾ 10 ਜੂਨ (ਪੰਕਜ ਸਰਦਾਨਾ ) ਨੇੜਲੇ ਪਿੰਡ ਸੇਰਖਾਂ ਵਿੱਖੇ ਤਲਾਅ ਵਿਚ ਡੁੱਬਣ ਨਾਲ ਇੱਕ ਮਗਨਰੇਗਾ ਮਜਦੂਰ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਮਗਨਰੇਗਾ ਵਿਚ ਕੰਮ ਕਰਦਾ ਮਜਦੂਰ ਗੁਰਚਰਨ ਸਿੰਘ ਪੁੱਤਰ ਮਾਥੂ ਸਿੰਘ ਆਪਣੇ ਹੋਰ ਮਜਦੂਰ ਸਾਥੀਆਂ ਲਈ ਨੇੜਲੇ ਬਾਗ ਵਿਚ ਬਣੇ ਤਲਾਅ ਵਿਚੋਂ ਪਾਣੀ ਲੈਣ ਗਿਆ ਤਾਂ ਪੈਰ ਤਿਲਕ ਜਾਣ ਕਾਰਨ ਉਹ ਤਲਾਅ ਵਿਚ ਹੀ ਡਿੱਗ ਗਿਆ। ਉਸਦੇ ਮੁੜਣ ਵਿਚ ਦੇਰੀ ਹੋਣ ਤੇ ਜਦੋਂ ਉਸਦੀ ਭਾਲ ਵਿਚ ਉਸਦੇ ਸਾਥੀ ਤਲਾਬ ਕੋਲ ਗਏ ਤਾਂ ਉਹਨਾਂ ਤਲਾਅ ਵਿਚ ਉਸਦੀਆ ਚੱਪਲਾਂ ਤੈਰਦੀਆਂ ਵੇਖੀਆਂ। ਪਤਾ ਲੱਗਣ ਦੇ ਉਸਨੂੰ ਤਲਾਅ ਵਿਚੋ ਕੱਢਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਪਿੰਡ ਦੇ ਸਰਪੰਚ ਗੁਰਬਾਜ਼ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਮਜਦੂਰ ਦੇ ਪਰਿਵਾਰ ਨੂੰ ਤWੰਤ ਆਰਥਿਕ ਸਹਾਇਤਾ ਦਿੱਤਾ ਜਾਵੇ। ਬੋਹਾ ਪੁਲੀਸ ਨੇ ਇਸ ਸਬੰਧ ਆਈ ਪੀ ਸੀ ਧਾਰਾ 174 ਅਧਿਨ ਕਾਰਵਾਈ ਕਰਦਿਆਂ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਪ ਦਿੱਤੀ।
Post a Comment