ਬੁਢਲਾਡਾ 10 ਜੂਨ ( ਪੰਕਜ ਸਰਦਾਨਾ ) ਵਿਸ਼ਵ ਵਾਤਾਵਰਣ ਦਿਵਸ ਸਪਤਾਹ ਦੇ ਮੌਕੇ ਤੇ ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਪੱਧਰ ਉੱਚਾ ਚੁੱਕਣ ਲਈ ਸਿਹਤ ਵਿਭਾਗ ਵੱਲੋਂ ਵੱਡੀ ਤਦਾਦ ਵਿੱਚ ਕਈ ਸਥਾਨਾਂ ਤੇ ਬੂਟੇ ਲਗਾਏ ਗਏ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਾਨੂੰ ਸਾਰਿਆਂ ਨੂੰ ਵਾਤਾਵਰਣ ਦੀ ਸੰਭਾਲ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀ ਪੀੜੀ ਨੂੰ ਚੰਗਾ ਤੇ ਹਰਿਆਂ ਭਰਿਆ ਵਾਤਾਵਰਣ ਮਿਲ ਸਕੇ। ਹਰ ਮਨੁੱਖ ਨੂੰ ਹਰ ਵਰ੍ਹੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਅਣਗਿਣਤ ਕੱਟੇ ਗਏ ਰੁੱਖਾਂ ਦੀ ਪੂਰਤੀ ਕੀਤੀ ਜਾ ਸਕੇ । ਇੱਕ ਰੁੱਖ 3 ਫੀਸਦੀ ਦੇ ਲਗਭਗ ਤਾਪਮਾਨ ਨੂੰ ਘਟਾਉਂਦਾ ਹੈ। ਇਸ ਦੇ ਨਾਲ ਹੀ ਰੁੱਖ ਸਾਨੂੰ ਆਕਸੀਜਨ, ਪੇਪਰ, ਦਵਾਈਆਂ, ਜੜੀਬੂਟੀਆਂ, ਫਲ ਆਦਿ ਦੇਣ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਹਾਇਕ ਹਨ। ਇਸ ਮੌਕੇ ਜਾਣਕਾਰੀ ਦਿੰਦਿਆ ਬਲਾਕ ਐਕਸਟੇਸ਼ਨ ਐਜੂਕੇਟਰ ਨੇ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ, ਤਿਉਹਾਰ ਮੌਕੇ, ਘਰ ਵਿਚ ਕਿਸੇ ਖਾਸ ਮੌਕੇ ਅਤੇ ਉਪਹਾਰ ਵਜੋਂ ਵੀ ਇੱਕ ਦੂਜੇ ਨੂੰ ਬੂਟੇ ਭੇਂਟ ਕਰਨੇ ਚਾਹੀਦੇ ਹਨ ਤਾੰ ਜੋ Wੱਖਾਂ ਦੀ ਤਦਾਦ ਵਧਾਈ ਜਾ ਸਕੇ।
Post a Comment