9 ਜੂਨ (ਪੰਕਜ ਸਰਦਾਨਾ) ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਕਰ ਰਹੀ ਜੱਥੇਬੰਦੀ ਦੇ ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਇੱਕ ਮੰਚ ਤੇ ਇਕੱਠੇ ਕਰਦਿਆਂ ਬਲਾਕ ਬੁਢਲਾਡਾ ਦੀ ਚੋਣ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਅਮ੍ਰਿਤਪਾਲ ਸਿੰਘ ਅੰਬੀ ਨੂੰ ਪ੍ਰਧਾਨ, ਪ੍ਰਗਟ ਸਿੰਘ ਕਣਕਵਾਲ ਨੂੰ ਸਕੱਤਰ, ਹਰਦੀਪ ਸਿੰਘ ਬਰੇ੍ਹ ਨੂੰ ਖਜਾਨਚੀ, ਬਲਜੀਤ ਸਿੰਘ ਪਰੋਚਾ ਮੀਤ ਪ੍ਰਧਾਨ, ਕੁਲਦੀਪ ਸ਼ਰਮਾਂ ਚੇਅਰਮੈਨ, ਹਰਜਿੰਦਰ ਸਿੰਘ ਪ੍ਰੈਸ ਸਕੱਤਰ, ਪਾਲ ਦਾਸ ਗੁੜ੍ਹੱਦੀ, ਜਗਸੀਰ ਗੁਰਨੇ ਸਲਾਹਕਾਰ ਚੁਣੇ ਗਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਡਾ. ਠਾਕਰਜੀਤ ਸਿੰਘ, ਡਾ. ਜਗਦੀਸ਼, ਡਾ. ਕੁਲਵੀਰ ਸਿੰਘ ਨੇ ਸ਼ਮੂਹਲੀਅਤ ਕੀਤੀ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਅਮ੍ਰਿਤਪਾਲ ਸਿੰਘ ਅੰਬੀ ਨੇ ਕਿਹਾ ਕਿ ਉਹ ਪ੍ਰੈਕਟੀਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਨਗੇ ਅਤੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਚੋਣ ਸਮੇਂ ਜਸਵੀਰ ਸਿੰਘ ਗੁੜ੍ਹੱਦੀ, ਜਸਵੀਰ ਜਸਵੰਤ ਗੁੜ੍ਹੱਦੀ, ਅਮਨਦੀਪ ਸ਼ਰਮਾਂ, ਅਮਨਦੀਪ ਸਿੰਘ ਪਿੱਪਲੀਆਂ, ਰਿੰਕੂ ਗੁਰਨੇ ਕਲਾਂ, ਅਵਤਾਰ ਸਿੰਘ ਖਾਰਾ, ਜਗਤਾਰ ਸਿੰਘ ਅਹਿਮਦਪੁਰ, ਜੱਗਾ, ਇਕਬਾਲ ਦੌਦੜਾ, ਗੁਰਵਿੰਦਰ ਸਿੰਘ, ਤੇਜਾ ਸਿੰਘ, ਜਸਵਿੰਦਰ ਸਿੰਘ, ਕਰਮਜੀਤ ਸਿੰਘ, ਗਗਨਦੀਪ ਸਿੰਘ ਡਸਕਾ ਆਦਿ ਹਾਜਰ ਸਨ।
Post a Comment