8 ਜੂਨ (ਪੰਕਜ ਸਰਦਾਨਾ) ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਬਲਾਕ ਪੱਧਰੀ ਮੀਟਿੰਗ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਦੀ ਪ੍ਰਧਾਨਗੀ ਹੇਠ ਗੁਰੂਦੁਆਰਾ ਸਾਹਿਬ ਗਾਗੜਪੱਤੀ ਬੋਹਾ ਵਿਖੇ ਹੋਈ। ਇਸ ਮੌਕੇ ਕਿਸਾਨੀ ਮੱਸਲਿਆ ਤੇ ਬੋਲਦਿਆ ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਤਿੰਨ ਕਾਲੇ ਕਾਨੂੰਨਾ ਦੀ ਵਾਪਸੀ ਸਮੇ ਸਯੁੰਕਤ ਕਿਸਾਨ ਮੋਰਚੇ ਨਾਲ ਇਹ ਵੀ ਵਾਅਦਾ ਕੀਤਾ ਸੀ ਕਿ ਲਖਮੀਰ ਪੁਰ ਖੀਰੀ ਕਾਂਡ ਦੇ ਕਾਤਲਾਂ ਨੂੰ ਸ਼ਜ਼ਾਵਾ ਦੇਣ ਦੀ ਪ੍ਰਕਿਰਿਆ ਤੇਜ ਕੀਤੀ ਜਾਵੇਗੀ ਤੇ ਕਿਸਾਨਾਂ ਤੇ ਪਾਏ ਝੂਠੇ ਕੇਸ਼ ਵਾਪਸ ਲੈ ਲਏ ਜਾਣਗੇ ਪਰ ਹੁਣ ਸਰਕਾਰ ਆਪਣੇ ਹੀ ਕੀਤੇ ਸਮਝੌਜੇ ਤੋਂ ਭੱਜ ਰਹੀ ਹੈ। ਜ਼ਿਲ੍ਹਾ ਪ੍ਰਦਾਨ ਦਰਸਨ ਸਿੰਘ ਨੇ ਕਿਹਾ ਕਿ ਝੋਨੇ ਦੀ ਲਵਾਈ ਨੂੰ ਧਿਆਨ ਵਿਚ ਰੱਖਦਿਆ ਨਹਿਰੀ ਪਾਣੀ ਨੂੰ ਪੂਰਾ ਕੀਤਾ ਜਾਵੇ ਤੇ ਟਿਊਬਵੈਲਾ ਨੂੰ ਬਿਜਲੀ 10 ਘੰਟੇ ਨਿਰੰਤਰ ਦਿੱਤੀ ਜਾਵੇ। ਉਹਨਾ ਬਾਸ਼ਮਤੀ ਝੋਨੇ ਤੇ ਮੱਕੀ ਦੀ ਫਸਲ ਤੇ ਵੀ ਐਮ ਐਸ ਪੀ ਦੇਣ ਦੀ ਮੰਗ ਕੀਤੀ। ਜਿਲਾ ਜਨਰਲ ਸਕਤਰ ਜਸਕਰਨ ਸਿੰਘ ਨੇ ਇਸ ਸਮੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਸ ਬਜ਼ਟ ਸ਼ੈਸਨ ਵਿਚ ਖਸ—ਖਸ ਦੀ ਖੇਤੀ ਕਰਨ ਦਾ ਬਿੱਲ ਵੀ ਪੇਸ਼ ਕਰੇ। ਉਹਨਾਂ ਬੋਹਾ ਰਜਬਾਰਾ ਵਿਚ ਪਾਣੀ ਦੀ ਮਿਕਦਾਰ ਪੂਰੀ ਕਰਨ ਤੇ ਉਹਨਾ ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਵੱਲ ਵੀ ਸਰਕਾਰ ਦਾ ਧਿਆਨ ਦਵਾਇਆ । ਇਸ ਸਮੇ ਹੋਈ ਯੂਨੀਅਨ ਦੀ ਬਲਾਕ ਇਕਾਈ ਦੀ ਚੋਣ ਸਮੇ ਸਰਵ ਸਰਬਮਮਤੀ ਨਾਲ ਪ੍ਰਿਤਪਾਲ ਸਿੰਘ ਨੂੰ ਬਲਾਕ ਪ੍ਰਧਾਨ, ਜਗਜੀਤ ਸਿੰਘ ਨੂੰ ਜਨਰਲ ਸੱਕਤਰ, ਸੇਰਜੀਤ ਸਿੰਘ ਨੂੰ ਸੱਕਤਰ, ਬਾਦਲ ਸਿੰਘ, ਘੁਕਰ ਸਿੰਘ ਤੇ ਸਰਬਜੀਤ ਨੂੰ ਮੀਤ ਪ੍ਰਧਾਨ, ਕੁਲਜੀਤ ਸਿੰਘ ਨੂੰ ਖਜਾਨਚੀ ਚੁਣਿਆ ਗਿਆ।
Post a Comment