ਬੁਢਲਾਡਾ 8 ਜੂਨ (ਪੰਕਜ ਸਰਦਾਨਾ) ਸਥਾਨਕ ਸ਼ਹਿਰ ਦੇ ਸਮੂਹ ਕੱਪੜਾ ਮਾਰਕਿਟ ਵੱਲੋਂ ਅੱਤ ਦੀ ਗਰਮੀ ਅਤੇ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿੱਤ ਸਥਾਨਕ ਰੇਲਵੇ ਸਟੇਸ਼ਨ ਨਜਦੀਕ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਮੰਨੂ ਭਾਈ ਅਤੇ ਗੁਰਮੀਤ ਮੀਤੀ ਨੇ ਕਿਹਾ ਕਿ ਸਾਰੇ ਦੁਕਾਨਦਾਰਾ ਵੀਰਾਂ ਨੇ ਅਰਦਾਸ ਕੀਤੀ ਕਿ ਪ੍ਰਮਾਤਮਾ ਸਿੱਧੂ ਮੂਸੇ ਦੀ ਆਤਮਾ ਨੂੰ ਆਪਣੇ ਚਰਨਾ ਚ ਨਿਵਾਸ ਦੇਣ ਅਤੇ ਉਨ੍ਹਾਂ ਕਿਹਾ ਕਿ ਸਿੱਧੂ ਮਿਊਜਿਕ ਇੰਡਸ਼ਟਰੀਜ਼ ਦਾ ਇੱਕ ਅਜਿਹਾ ਸਿਤਾਰਾ ਸੀ ਜਿਸ ਦੇ ਗਾਣੇ ਸਦੀਆ ਤੱਕ ਸਾਡੇ ਵਿਚਕਾਰ ਵੱਜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਅਮਰ ਹੋ ਕੇ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਰਹੇਗਾ। ਇਸ ਮੌਕੇ ਰਿੰਕੂ ਕੁਮਾਰ, ਨੱਥੂ ਰਾਮ, ਸਿਵ ਲਾਲ, ਬੋਬੀ ਕੁਮਾਰ, ਅਮਨ ਕੁਮਾਰ, ਮੋਜੀ, ਵਿਪਨ ਤਾਇਲ, ਰਿੰਕੂ ਕੁਮਾਰ, ਵਿਨੋਦ ਬਲੋਨੀਆ, ਸਹਿਲ ਜੈਨ, ਮੋਨੂੰ ਜੈਨ, ਬੰਟੂ ਕੁਮਾਰ, ਏਕਮ ਨੂਰ, ਕੁਲਵਿੰਦਰ ਸਿੰਘ, ਬੀਰਬਲ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਅਰਸ਼ਦੀਪ, ਤਰਸੇਮ, ਵਿਜੈ ਕੁਮਾਰ, ਪਰਮੀ ਨੇ ਠੰਡੇ ਮਿੱਠੇ ਪਾਣੀ ਦੀ ਝਬੀਲ ਲਗਾਈ। ਉਨ੍ਹਾਂ ਦੱਸਿਆ ਕਿ 4 ਤਰ੍ਹਾਂ ਦਾ ਜੱਲਜੀਰਾ ਬੂੰਦੀ, ਲੀਚੀ, ਮੇਗੋ, ਔਰਜ ਦਾ ਬਣਾਇਆ ਗਿਆ। ਜਿੱਥੇ ਸੈਂਕੜੇ ਰਾਹੀਗੀਰਾਂ ਨੇ ਠੰਡਾ ਮਿੱਠਾ ਪਾਣੀ ਪੀ ਕੇ ਸਿੱਧੂ ਮੂਸੇਵਾਲਾ ਲਈ ਪ੍ਰਾਰਥਨਾ ਕੀਤੀ।
Post a Comment