ਬੁਢਲਾਡਾ 11 ਜੂਨ (ਪੰਕਜ ਸਰਦਾਨਾ ) ਬੁਢਲਾਡਾ ਦੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਗਰਮੀ ਦੀ ਰੁੱਤ ਨੂੰ ਦੇਖਦਿਆਂ ਸ਼ਹਿਰ ਵਾਸੀਆਂ ਲਈ  ਇਕ ਹੋਰ ਪਾਣੀ ਦੀ ਰਿਕਸ਼ਾ ਰੇਹੜੀ ਨੂੰ ਸ਼ਹਿਰ ਵਾਸੀਆਂ ਦੀ ਸੇਵਾ ਲਈ ਰਵਾਨਾ ਕੀਤਾ ਗਿਆ । ਇਸ ਮੌਕੇ ਤੇ ਸੰਸਥਾ ਦੇ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ  ਇਸ ਰੇਹੜੀ ਲਈ ਵਿਸ਼ੇਸ਼ ਸਹਿਯੋਗ ਤਰਸੇਮ ਚੰਦ ਸਿੰਗਲਾ ਵੀ ਵਲੋਂ ਦਿੱਤਾ ਗਿਆ , ਉਨ੍ਹਾਂ ਦੱਸਿਆ ਕਿ ਪਾਣੀ ਦੀ ਸੇਵਾ ਲਈ ਰੈਗੂਲਰ ਸਹਿਯੋਗੀ ਸੱਜਣ ਫੰਡ ਦੇ ਰਹੇ ਹਨ । ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦੀ ਸੰਸਥਾ ਵੱਲੋਂ ਦੋ ਪਾਣੀ ਦੀਆਂ ਰੇਹੜੀਆਂ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੀਆਂ ਹਨ । ਇਸ ਮੌਕੇ ਸੰਸਥਾ ਵੱਲੋਂ ਠੰਢੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ  ।  ਇਸ ਮੌਕੇ ਜੀਆਈਐਮਟੀ ਕਾਲਜ ਦੇ  ਐਮ ਡੀ ਨਵੀਨ ਸਿੰਗਲਾ, ਨਵਨੀਤ ਸਿੰਘ ਤਰਸੇਮ ਸਿੰਗਲਾ, ਗੁਰਤੇਜ ਸਿੰਘ,ਸ਼ਿਵ ਕੁਮਾਰ, ਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਮੌਜੂਦ ਸਨ ।

Post a Comment

Previous Post Next Post