ਬੁਢਲਾਡਾ 26 ਜੂਨ (ਪੰਕਜ ਸਰਦਾਨਾ) ਪਸ਼ੂਆਂ ਦੀ ਖ੍ਰੀਦ ਫਰੋਖਤ ਕਰਨ ਵਾਲੇ ਕਰਜੇ ਦੇ ਬੋਝ ਹੇਠ ਦਬੇ ਕਿਸਾਨ ਵੱਲੋਂ ਨੇੜਲੇ ਪਿੰਡ ਅਹਿਮਦਪੁਰ ਵਿਖੇ ਦਰਖਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਜਿਸ ਦੀ ਸ਼ਨਾਖਤ ਮੱਖਣ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਮੌੜ ਕਲਾਂ, ਬਠਿੰਡਾ ਵਜੋ ਹੋਈ ਹੈ। ਮ੍ਰਿਤਕ ਦੇ ਪੁੱਤਰ ਅਵਤਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੇਰੇ ਪਿਤਾ ਮੱਖਣ ਸਿੰਘ ਉੱਪਰ ਵੱਖ ਵੱਖ ਬੈਂਕਾਂ ਦਾ 5 ਲੱਖ ਰੁਪਏ ਦਾ ਕਰਜਾ ਸੀ ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਹੈ। ਜੋ ਬੀਤੇ ਦਿਨੀ ਘਰ ਤੋਂ ਪਸ਼ੂਆਂ ਦੀ ਖ੍ਰੀਦ ਫਰੋਖਤ ਕਰਨ ਲਈ ਫੇਰੀ ਤੇ ਜਾਣ ਲਈ ਘਰੋ ਨਿਕਲਿਆ ਸੀ ਪ੍ਰੰਤੂ ਉਹ ਵਾਪਿਸ ਨਾ ਆਇਆ। ਜਿਸ ਦੀ ਭਾਲ ਕਰਨ ਤੇ ਪਤਾ ਲੱਗਿਆ ਕਿ ਉਸ ਨੇ ਪਿੰਡ ਅਹਿਮਦਪੁਰ ਜਾ ਕੇ ਆਤਮ ਹੱਤਿਆ ਕਰ ਲਈ। ਸਿਟੀ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨ ਤੇ ਧਾਰਾ 174 ਅਧੀਨ ਲਾਸ਼ ਪੋਸ਼ਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ।
Post a Comment