ਬੁਢਲਾਡਾ  25 ਜੂਨ (ਪੰਕਜ ਸਰਦਾਨਾ )ਸ਼ਹਿਰ ਚੋਂ ਲੰਘਣ ਵਾਲੇ ਰਾਸ਼ਟਰੀ ਮਾਰਗ 148 ਬੀ ਤੇ ਮੁਆਵਜ਼ਾ ਪੀੜਤਾਂ ਦਾ ਧਰਨਾ ਲਗਾਤਾਰ ਨੌਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ  । ਧਰਨੇ ਦੀ ਅੱਜ ਦੀ ਕਾਰਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਰਕਰਾਂ ਨੇ ਵੱਖ-ਵੱਖ ਪਿੰਡਾਂ ਚੋਂ ਪਹੁੰਚ ਕੇ ਹਾਜ਼ਰੀ ਲਗਵਾਈ । ਉਹਨਾਂ ਆਪਣੇ ਹੱਕ ਦੀ ਮੰਗ ਕਰਦਿਆਂ  ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਉਨ੍ਹਾਂ ਕਿਹਾ ਕਿ ਜੋ ਗਰੀਬ ਲੋਕਾਂ ਦੇ ਘਰ ਰਾਸ਼ਟਰੀ ਮਾਰਗ ਵਿੱਚ ਆਏ ਹਨ ਉਨ੍ਹਾਂ ਦੇ ਘਰਾਂ ਦਾ ਮਜ਼ਾ ਲੈਣ ਲਈ ਸਥਾਨਕ ਪ੍ਰਸ਼ਾਸਨ ਪਿਛਲੇ ਚਾਰ ਸਾਲਾਂ ਤੋਂ ਅੱਲਾਹ ਕੀ ਕਰ ਰਿਹਾ ਹੈ  ਜਿਸ ਨੂੰ ਕਦੇ ਵੀ ਸਹਿਣ ਨਹੀਂ ਕਰਨਗੇ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਨ੍ਹਾਂ ਗਰੀਬ ਪਰਿਵਾਰਾਂ ਦਾ ਮੁਆਵਜ਼ਾ  ਦੁਆਉਣ ਲਈ ਇਹਨਾਂ ਨਾਲ ਡਟ ਕੇ ਖੜ੍ਹੀ ਹੈ । ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਆਮ ਲੋਕਾਂ ਦੀ ਸਰਕਾਰ ਕਹਾਉਂਦੀ ਹੈ ਪਰ ਇਨ੍ਹਾਂ ਲੋਕਾਂ ਦੇ ਨਾਲ ਹੋ ਰਹੇ ਧੱਕੇਸ਼ਾਹੀ ਨੂੰ ਦੇਖਦੇ ਹੋਏ ਸਰਕਾਰ ਇਹ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ। ਹੈ। ਉਨ੍ਹਾਂ ਕਿਹਾ ਕਿ  ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ  ਨੂੰ ਮਸਲਾ ਹੱਲ ਕਰਵਾਉਣ ਦੇ ਲਈ ਜੋ ਨਿਸਚਿਤ ਸਮਾਂ ਦਿੱਤਾ ਗਿਆ ਹੈ  ਉਸ ਉਨ੍ਹਾਂ ਵੱਲੋਂ ਟਿਕਟਿਕੀ ਲਗਾਈ ਗਈ ਹੈ ਜਿਸ ਨੂੰ ਦੇਖਦੇ ਹੋਏ ਧਰਨਾਕਾਰੀਆਂ ਨੇ ਚੁੱਪ ਵੱਟੀ ਹੋਈ ਹੈ।ਜੇਕਰ ਉਸ ਸਮੇਂ ਦੌਰਾਨ ਮਸਲੇ ਦਾ ਕੋਈ ਹੱਲ ਨਾ ਹੋਇਆ ਤਾਂ ਜਲਦ ਹੀ ਵਿਚ ਧਰਨਾ ਵਿਸ਼ਾਲ ਰੂਪ ਧਾਰਨ ਕਰ ਲਵੇਗਾ ਜਿਸ ਦੀ ਜ਼ਿੰਮੇਵਾਰੀ ਖ਼ੁਦ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਰਾਸ਼ਟਰੀ ਮਾਰਗ ਪੀੜਤ ਪਰਵਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਆਗੂ ਵੀ ਮੌਜੂਦ ਸਨ।

Post a Comment

Previous Post Next Post