ਬੁਢਲਾਡਾ 26 ਜੂਨ (ਪੰਕਜ ਸਰਦਾਨਾ ) ਸਥਾਨਕ ਸਿਟੀ ਪੁਲਿਸ ਵੱਲੋਂ ਸ਼ਹਿਰ ਅੰਦਰ ਵੱਖ ਵੱਖ ਥਾਵਾਂ ਤੋਂ ਦੜਾ ਸੱਟਾ, ਹੀਰੋਇਨ, ਸਿੰਗਨੇਚਰ  ਕੈਪਸੂਲ ਬਰਾਮਦ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਸ.ਐਚ.ਓ. ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਦੋਰਾਨੇ ਗਸ਼ਤ ਵਾਰਡ ਨੰ. 11 ਗਸ਼ਤ ਪੁਲਿਸ ਪਾਰਟੀ ਜਸਵਿੰਦਰ ਸਿੰਘ ਨੇ ਸ਼ੱਕੀ ਵਿਅਕਤੀ ਦਲਜੀਤ ਸਿੰਘ ਉਰਫ ਕਾਲਾ ਪਿੰਡ ਸਤੀਕੇ ਦੀ ਤੈਲਾਸ਼ੀ ਲਈ ਤਾਂ ਉਸ ਕੋਲੋ ਢਾਈ ਮਿਲੀਗ੍ਰਾਮ ਹੀਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਏ.ਐਸ.ਆਈ. ਗੁਰਮੇਲ ਸਿੰਘ ਨੇ ਸ਼ਮਸ਼ਾਨ ਘਾਟ ਤੇ ਸ਼ੰਕਰ ਪੁੱਤਰ ਬੰਸੀ ਲਾਲ ਨੂੰ ਕਾਬੂ ਕੀਤਾ ਤਾਂ ਉਸ ਕੋਲੋ 6 ਗ੍ਰਾਮ ਹੀਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ ਵਾਰਡ ਨੰ. 11 ਸੋਨੂੰ ਪੁੱਤਰ ਜਗਨ ਤੋਂ 750 ਸਿੰਗਨੇਚਰ ਕੈਪਸੂਲ ਬਰਾਮਦ ਕੀਤੇ। ਇਸੇ ਦੌਰਾਨ ਸ਼ਰੇਆਮ ਦੜਾ ਸੱਟਾ ਲਗਵਾਉਂਦਿਆਂ ਅਸ਼ਵਨੀ ਪੁੱਤਰ ਮਹਿੰਦਰ ਪਾਲ ਨੂੰ ਹੌਲਦਾਰ ਸੁਰਿੰਦਰ ਕੁਮਾਰ ਨੇ 3450 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

Post a Comment

Previous Post Next Post