ਬੁਢਲਾਡਾ 28 ਜੂਨ ( ਪੰਕਜ ਸਰਦਾਨਾ ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਚ ਬੁਢਲਾਡਾ ਦੇ ਨਜਦੀਕ ਪਿੰਡ ਬੱਛੋਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਪੰਜਾਬ ਭਰ ਚੋ 497 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਲੜਕੀ ਦੇ ਘਰ ਵਧਾਈ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ। ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਅਰੌੜਾ ਨੇ ਲੜਕੀ ਤੇ ਫਕਰ ਮਹਿਸੂਸ ਕਰਦਿਆ ਕਿਹਾ ਕਿ ਇਸ ਲੜਕੀ ਨੇ ਉਹ ਮੁਕਾਮ ਹਾਸਲ ਕੀਤਾ ਹੈ ਜੋ ਸਿੱਖਿਆ ਜਗਤ ਦਾ ਇੱਕ ਇਤਿਹਾਸ ਬਣ ਗਿਆ ਹੈ। ਇਸ ਮੁਕਾਮ ਵਿੱਚ ਪਹੁੰਚਣ ਤੇ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਅਰੌੜਾ, ਚੇਅਰਮੈਨ ਗੁਰਚਰਨ ਸਿੰਘ ਬੱਛੋਆਣਾ, ਅਮਰਜੀਤ ਸਿੰਘ ਸੇਖੋ ਸਟਾਫ ਅਤੇ ਅਧਿਆਪਕ ਮੱਖਣ ਸਿੰਘ ਦਾ ਵਿਸ਼ੇਸ਼ ਹੱਲਾਸ਼ੇਰੀ ਹੈ। ਇਸ ਮੌਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਇਸ ਹੋਣਹਾਰ ਵਿਦਿਆਰਥਣ ਨੂੰ ਦੂਜਾ ਸਥਾਨ ਪ੍ਰਾਪਤ ਕਰਨ ਤੇ ਵਧਾਈ ਦਿੱਤੀ।
ਆਈ.ਏ.ਐਸ. ਅਫਸਰ ਬਣਨਾ ਚਾਹੁੰਦੀ ਹੈ ਅਰਸ਼ਦੀਪ —
ਅਰਸ਼ਦੀਪ ਦੇ ਘਰ ਜਦੋਂ ਪੱਤਰਕਾਰਾਂ ਦੀ ਟੀਮ ਪਹੁੰਚੀ ਤਾਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ ਉਸ ਸਮੇਂ ਅਰਸ਼ਦੀਪ ਨੇ ਦੱਸਿਆ ਕਿ ਉਹ ਆਈ.ਏ.ਐਸ. ਅਫਸਰ ਬਣਨਾ ਚਾਹੁੰਦੀ ਹੈ ਅਤੇ ਆਪਣੇ ਜੀਵਨ ਚ ਦੇਸ਼ ਅਤੇ ਮਾਨਵਤਾ ਦੀ ਸੇਵਾ ਕਰਨਾ ਚਾਹੁੰਦੀ ਹੈ।
ਗਰੀਬ ਕਿਸਾਨ ਦੀਆਂ 6 ਪੁੱਤਰੀਆਂ ਚੋ ਸਭ ਤੋਂ ਛੋਟੀ ਅਰਸ਼ਦੀਪ—
ਮੱਧਵਰਗੀ ਗਰੀਬ ਕਿਸਾਨ ਪਰਿਵਾਰ ਦੀਆਂ 6 ਪੁੱਤਰੀਆਂ ਚੋ ਅਰਸ਼ਦੀਪ ਕੌਰ ਪਰਿਵਾਰ ਚੋ ਸਭ ਤੋਂ ਛੋਟੀ ਭੈਣ ਹੈ। ਇਸ ਦੀਆਂ ਪੰਜ ਭੈਣਾਂ ਵਿਵਾਹਿਕ ਘਰੈਲੂ ਜੀਵਨ ਬਤੀਤ ਕਰਦੀਆਂ ਹਨ। ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਦਾ ਪੜ੍ਹਾਈ ਵਿੱਚ ਰੂਚੀ ਜਿਆਦਾ ਹੋਣ ਕਾਰਨ ਪਰਿਵਾਰ ਵੱਲੋਂ ਉਸਨੂੰ ਹਮੇਸ਼ਾ ਹੱਲਾ ਸ਼ੇਰੀ ਦਿੱਤੀ ਜਾਂਦੀ ਸੀ। ਪਿਤਾ ਕੋਲ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ 2 ਏਕੜ ਜਮੀਨ ਚ ਖੇਤੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਂਦਾ ਹੈ।
Post a Comment