ਬੁਢਲਾਡਾ 28 ਜੂਨ (ਪੰਕਜ ਸਰਦਾਨਾ ) ਟੈਕਨੀਕਲ ਸਰਵਿਸ ਯੂਨੀਅਨ ਦੀ ਜੱਥੇਬੰਦਕ ਚੋਣਾਂ ਦਾ ਇਜਲਾਸ ਡੈਲੀਗੇਟਾਂ ਦੀ ਹਾਜਰੀ ਵਿੱਚ ਸਮਾਪਤ ਹੋਇਆ ਜਿਸ ਵਿੱਚ ਮੰਡਲ ਦੀ ਚੋਣ ਕੀਤੀ ਗਈ। ਪ੍ਰਧਾਨ ਰਮਨ ਕੁਮਾਰ, ਮੀਤ ਪ੍ਰਧਾਨ ਸੁਰਿੰਦਰ ਭੀਖੀ, ਸਕੱਤਰ ਬਿਕਰਮਜੀਤ ਸਿੰਘ ਸ਼ੇਰਖਾਂ, ਮੀਤ ਸਕੱਤਰ ਕੁਲਵੀਰ ਬਰੇਟਾ, ਖਜਾਨਚੀ ਜਸਪਾਲ ਸਿੰਘ ਬੁਢਲਾਡਾ ਨੂੰ ਚੁਣਿਆ ਗਿਆ। ਇਸ ਮੌਕੇ ਤੇ ਸਰਕਲ ਪ੍ਰਧਾਨ ਸਤਵਿੰਦਰ ਸਿੰਘ ਨੇ ਸਮੂਹ ਡੈਲੀਗੇਟਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਾਬਕਾ ਮੰਡਲ ਪ੍ਰਧਾਨ ਤਾਰਾ ਚੰਦ, ਜਸਪਾਲ ਬਰੇਟਾ, ਕਪਤਾਨ ਸਿੰਘ ਬੋਹਾ, ਕੁਲਦੀਪ ਸਿੰਘ ਬੁਢਲਾਡਾ, ਸ਼ਰਧਾ ਸਿੰਘ ਬੋਹਾ, ਇੰਜ. ਜਗਵੰਤ ਸਿੰਘ ਬਰੇਟਾ, ਰਵੀ ਕੁਮਾਰ, ਅਮਰਜੀਤ ਸਿੰਘ, ਪਰਮਜੀਤ ਸਿੰਘ, ਜਗਸੰਪੂਰਨ ਸਿੰਘ, ਇੰਜ ਕੁਲਵੰਤ ਸਿੰਘ, ਜਸਪਾਲ ਭੀਖੀ ਆਦਿ ਹਾਜਰ ਸਨ।
Post a Comment