32 ਮਰੀਜਾਂ ਦਾ ਕੀਤਾ ਜਾਵੇਗਾ ਮੁਫਤ ਆਪ੍ਰੇਸ਼ਨ।

ਬਰੇਟਾ 31 ਜੁਲਾਈ (ਪੰਕਜ ) ਇਲਾਕੇ ਦੀ ਸਮਾਜ ਸੇਵੀ ਸੰਸਥਾ ਆਸਰਾ ਫਾਉਂਡੇਸ਼ਨ ਜਿਸ ਵਲੋਂ ਸਮੇਂ ਸਮੇਂ ਤੇ ਬਹੁਤ ਵੱਡੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਜਿਸ ਦੇ ਚੱਲਦਿਆਂ ਇਲਾਕੇ ਦੇ ਸਮਾਜਸੇਵੀ ਜਿਉਣਾ ਮੱਲ ਕਪੂਰ ਚੰਦ ਦੀ ਯਾਦ ਚ ਅੱਖਾਂ ਦਾ 78ਵਾਂ ਕੈਂਪ ਗੁਰਦੁਆਰਾ ਸਾਹਿਬ ਭਾਈ ਘਨ੍ਹੱਈਆ ਜੀ ਵਿਖੇ ਮਾਹਿਰ ਡਾਕਟਰਾਂ ਦੀ ਅਗਵਾਈ ਹੇਠ ਲਗਾਇਆ ਗਿਆ। ਜਿਸ ਵਿਚ 240 ਮਰੀਜ਼ ਚੈੱਕ ਕਰਕੇ 32 ਮਰੀਜ਼ ਮੁਫਤ ਲੈਂਜ਼ ਪਾਉਣ ਲਈ ਚੋਣ ਕਰਕੇ ਲੈਂਜ ਪਾਉਣ ਲਈ ਹਸਪਤਾਲ ਭੇਜਿਆ ਜਾਵੇਗਾ। ਇਸ ਮੌਕੇ ਜਾਣਕਾਰੀ ਦਿੰਦਿਆਂ ਆਸਰਾ ਫਾਊਂਡੇਸ਼ਨ ਬਰੇਟਾ ਦੇ ਪ੍ਰਧਾਨ ਡਾ ਗਿਆਨ ਚੰਦ ਆਜ਼ਾਦ ਅਤੇ ਸੈਕਟਰੀ ਅਜੈਬ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਇਹ ਕੈਂਪ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾਂਦਾ ਹੈ ਅਗਲਾ ਕੈਂਪ 28 ਅਗਸਤ ਨੂੰ ਇਸੇ ਥਾਂ ਉਤੇ ਲਗਾਇਆ ਜਾਵੇਗਾ। ਲੰਗਰ ਦੀ ਸੇਵਾ ਸਮਾਜਸੇਵੀ ਵਿੱਕੀ ਵੱਲੋਂ ਕੀਤੀ ਗਈ।ਇਸ ਕੈਂਪ ਵਿਚ ਜ਼ੀਰੋ ਤੋਂ ਪੰਦਰਾਂ ਸਾਲ ਦੇ 12 ਦੇ ਕਰੀਬ ਬੱਚਿਆਂ ਦਾ ਜਾਪਾਨੀ ਮਸ਼ੀਨ ਨਾਲ ਵਿਸ਼ੇਸ਼ ਤੌਰ ਉੱਤੇ ਚੈੱਕਅੱਪ ਕੀਤਾ ਗਿਆ। ਅੱਜ ਦੇ ਕੈਂਪ ਵਿਚ ਸਾਰੀਆਂ ਦਵਾਈਆਂ ਦੀ ਸੇਵਾ ਰਮੇਸ਼ ਕੁਮਾਰ ਵੱਲੋਂ ਕੀਤੀ ਗਈ। ਇਸ ਸਮੇਂ ਇਲਾਕੇ ਦੀਆਂ ਸਹਿਯੋਗੀ ਸੰਸਥਾਵਾਂ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਬਰੇਟਾ, ਜਲ ਸੇਵਾ ਮੰਡਲ, ਭਾਰਤ ਵਿਕਾਸ ਪ੍ਰੀਸ਼ਦ, ਪੈਨਸ਼ਨਰਜ਼ ਐਸੋਸੀਏਸ਼ਨ, ਰਾਧੇ ਸ਼ਾਮ ਐਂਡ ਕੰਪਨੀ, ਰੋਇਲ ਸਿਟੀ ਕਲੋਨੀ, ਗਿਆਨ ਸਾਗਰ ਕਾਨਵੈਟ ਸਕੂਲ ਕਾਹਨਗੜ, ਸਤਿਕਾਰ ਕਮੇਟੀ ਵਰੇ ਸਾਹਿਬ, ਜੈ ਕਾਲੀ ਮਾਤਾ ਮੰਡਲ, ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਰੇਟਾ ਤੋਂ  ਇਲਾਵਾ ਨਵੀਨ ਸਿੰਗਲਾ ਬੁਢਲਾਡਾ ਅਤੇ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।

Post a Comment

Previous Post Next Post