ਬਢਲਾਡਾ 30 ਜੁਲਾਈ (ਪੰਕਜ ) ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਸਿੱਖਿਅਤ ਕਰਨ ਲਈ ਵੱਖ—ਵੱਖ ਤਰ੍ਹਾਂ ਦੀ ਅਧਿਆਪਨ ਕੈਂਪ ਲਗਾ ਕੇ ਸਿਖਲਾਈ ਪ੍ਰਦਾਨ ਕੀਤੀ। ਜਿਸ ਵਿੱਚ ਅਧਿਆਪਕਾਂ ਦੀ ਲਿੰਗ ਸਮਾਨਤਾ ਦੇ ਪਾਠਕ੍ਰਮ ਦੇ ਅਧਿਆਪਨ ਲਈ ਇੱਕ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਬੂਟਾ ਸਿੰਘ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥ ਦੀ ਅਗਵਾਈ ਵਿੱਚ ਬਲਾਕ ਬੁਢਲਾਡਾ, ਮਾਨਸਾ ਅਤੇ ਬਰੇਟਾ ਦੇ ਅਧਿਆਪਕਾਂ ਨੂੰ ਲਿੰਗ ਸਮਾਨਤਾ ਦੀ ਵਿਸਥਾਰ ਜਾਣਕਾਰੀ ਦਿੰਦਿਆਂ ਕਿਹਾ ਕਿ ਬ੍ਰੈਕਥਰੂ ਇੰਡੀਆ ਵੱਲੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਅੱਠਵੀਂ ਤੱਕ ਦੀ ਸਮਾਜਿਕ ਵਿਗਿਆਨ, ਅੰਗਰੇਜ਼ੀ ਅਤੇ ਸਵਾਗਤ ਜ਼ਿੰਦਗੀ ਪਾਠ—ਪੁਸਤਕ ਵਿੱਚ ਲਿੰਗ ਸਮਾਨਤਾ ਦਾ ਅਧਿਐਨ ਕਰਵਾਇਆ ਜਾਵੇਗਾ। ਜਿਸ ਦਾ ਮਕਸਦ ਮੁੰਡੇ ਅਤੇ ਕੁੜੀਆਂ ਵਿੱਚ ਸਮਾਨਤਾ ਸਥਾਪਿਤ ਕਰਨਾ ਹੈ। ਬਲਜਿੰਦਰ ਸਿੰਘ ਡੀ ਐੱਮ ਅੰਗਰੇਜ਼ੀ ਸਮਾਜਿਕ ਵਿਗਿਆਨ ਨੇ ਕਿਹਾ ਕਿ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਮੁੰਡੇ ਅਤੇ ਕੁੜੀਆਂ ਨੂੰ ਬਰਾਬਰਤਾ ਦਾ ਅਹਿਸਾਸ ਕਰਵਾ ਕੇ ਭਵਿੱਖ ਵਿੱਚ ਸੁਨਹਿਰੀ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਜਿਸ ਵਿੱਚ ਮੁੰਡੇ ਅਤੇ ਕੁੜੀਆਂ ਲਈ ਸਮਾਨਤਾ ਦਾ ਵਾਤਾਵਰਨ ਉਸਾਰਿਆ ਜਾ ਸਕੇਗਾ। ਟ੍ਰੇਨਿੰਗ ਦੌਰਾਨ ਸਮਾਜਿਕ ਵਿਗਿਆਨ,ਅੰਗਰੇਜ਼ੀ ਅਤੇ ਸਵਾਗਤ ਜ਼ਿੰਦਗੀ ਵਿਸ਼ੇ ਪੜ੍ਹਾਉਣ ਵਾਲੇ ਅਧਿਆਪਕ ਸ਼ਾਮਲ ਹੋਏ। ਮੁਹੰਮਦ ਇਕਰਾਮ ਮੈਨੇਜਰ ਚਾਈਲਡ ਸੇਫ ਗਾਰਡੀਅਨ ਬ੍ਰੈਕਥਰੂ ਦਿੱਲੀ ਨੇ ਵੀ ਲਿੰਗ ਸਮਾਨਤਾ ਨੂੰ ਸਕੂਲਾਂ ਵਿੱਚ ਲਾਗੂ ਕਰਨ ਨਾਲ ਚੰਗੇ ਸਿੱਟਿਆਂ ਸੰਭਾਵਨਾ ਪ੍ਰਗਟਾਈ ਅਤੇ ਨਾਲ ਹੀ ਬੱਚਿਆਂ ਪ੍ਰਤੀ ਹੋਣ ਵਾਲੀ ਹਿੰਸਾ ਨੂੰ ਰੋਕਣ ਦੀ ਪ੍ਰੋੜਤਾ ਕੀਤੀ। ਚੇਤਨ ਬਾਸਿਟ ਪ੍ਰੋਜੈਕਟ ਮੈਨੇਜਰ ਲਰਨਿੰਗ ਪਲੇਟਫਾਰਮ ਬ੍ਰੇਕਥਰੂ ਨੇ ਵੀ ਕਿਹਾ ਕਿ ਇੱਕ ਰੋਜ਼ਾ ਟ੍ਰੇਨਿੰਗ ਨਾਲ ਅਧਿਆਪਕ ਵੱਖ—ਵੱਖ ਕਿਰਿਆਵਾਂ ਅਸਾਨੀ ਨਾਲ ਕਰਵਾ ਸਕਣਗੇ ।ਟ੍ਰੇਨਿੰਗ ਦੌਰਾਨ ਅਮਰਜੀਤ ਸਿੰਘ ਚਹਿਲ ਸਟੇਟ ਅਤੇ ਨੈਸ਼ਨਲ ਐਵਾਰਡੀ ਨੇ ਆਧੁਨਿਕ ਸਿੱਖਿਆ ਪ੍ਰਬੰਧ ਦੀ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਕ੍ਰਿਸ਼ਨ ਯਾਦਵ ਅਤੇ ਜਸਪ੍ਰੀਤ ਸਿੰਘ ਨੇ ਬਤੌਰ ਬਲਵਿੰਦਰ ਸਿੰਘ (ਸਟੇਟ ਐਵਾਰਡੀ) ਜ਼ਿਲ੍ਹਾ ਨੋਡਲ ਅਫ਼ਸਰ, ਬਲਾਕ ਰਿਸੋਰਸ ਪਰਸਨ ਵਜੋਂ ਟ੍ਰੇਨਿੰਗ ਪ੍ਰਾਪਤ ਕਰ ਰਹੇ ਅਧਿਆਪਕਾਂ ਨੂੰ ਵੱਖ—ਵੱਖ ਅਧਿਆਪਨ ਤਕਨੀਕਾਂ ਤੋਂ ਜਾਣੂ ਕਰਵਾਇਆ।

ਫੋਟੋ : ਬੁਢਲਾਡਾ— ਲਿੰਗ ਸਮਾਨਤਾ ਦੇ ਅਧਿਆਪਨ ਕੈਂਪ ਦੌਰਾਨ ਅਧਿਆਪਕ।

Post a Comment

Previous Post Next Post