ਬੁਢਲਾਡਾ 30 ਜੁਲਾਈ (ਪੰਕਜ ) ਗਣਿਤ ਮਾਨਵ ਜੀਵਨ ਚ ਅਹਿਮ ਰੋਲ ਅਦਾ ਕਰਦਾ ਹੈ। ਗਣਿਤ ਤੋਂ ਬਿਨ੍ਹਾਂ  ਵਿਦਿਆਰਥੀ ਦੇ ਉਜਵਲ ਭਵਿੱਖ ਅਧੂਰਾ ਹੈ। ਇਹ ਸ਼ਬਦ ਅੱਜ ਇੱਥੇ ਸਰਕਾਰੀ ਹਾਈ ਸਕੂਲ ਕਲੀਪੁਰ ਵਿਖੇ ਗਣਿਤ ਮੇਲੇ ਨੂੰ ਸੰਬੋਧਨ ਕਰਦਿਆਂ ਸਕੂਲ ਮੁੱਖੀ ਸੁਨੀਲ ਸਿੰਗਲਾ ਨੇ ਕਹੇ। ਇਸ ਮੌਕੇ ਸਕੂਲ ਦੇ ਛੇਵੀ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਪਾਠਕ੍ਰਮ ਨਾਲ ਸਬੰਧਿਤ ਕਿਰਿਆਵਾਂ ਦੇ ਕਾਰਜਕਾਰੀ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੇਲੇ ਵਿਚ ਗਣਿਤ ਅਧਿਆਪਕ ਆਦਰਸ਼ ਬਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਕਿਰਿਆਵਾਂ ਨਾਲ ਸੰਬੰਧਿਤ ਸਵਾਲ ਜਵਾਬ ਕੀਤੇ ਗਏ ਜਿਨ੍ਹਾਂ ਦਾ ਵਿਦਿਆਰਥੀਆਂ ਵੱਲੋਂ ਬਾਖੂਬੀ ਜਵਾਬ ਦਿੱਤਾ ਗਿਆ। ਸੀਮਾ, ਵੀਰਪਾਲ ਰਾਣੀ, ਹੇਮਲਤਾ, ਚੰਦਨ, ਕਪਿਲ ਅਤੇ ਰਾਜਪਾਲ ਵੱਲੋਂ ਵਿਦਿਆਰਥੀਆਂ ਨੂੰ ਸ਼ਾਨਦਾਰ ਗਣਿਤ ਮੇਲਾ ਆਯੋਜਿਤ ਕਰਨ ਲਈ ਵਧਾਈ ਦਿੱਤੀ। ਮੇਲੇ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਕੂਲ ਮੁਖੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਰੋਜ਼ਾਨਾ ਜੀਵਨ ਵਿੱਚ ਗਣਿਤ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਵਿਦਿਆਰਥੀ ਮੌਜੂਦ ਸਨ।

ਫੋਟੋ : ਬੁਢਲਾਡਾ— ਮੇਲੇ ਦੌਰਾਨ ਬੱਚੇ ਆਪਣੇ ਵੱਲੋਂ ਬਣਾਏ ਮਾਡਲ ਸੰਬੰਧੀ ਜਾਣਕਾਰੀ ਦਿੰਦੇ ਹੋਏੇ।

Post a Comment

Previous Post Next Post