60 ਹਜਾਰ ਪ੍ਰਤੀ ਏਕੜ ਮੁਆਵਜੇ ਦੀ ਕੀਤੀ ਮੰਗ—ਭਾਰਤੀ ਕਿਸਾਨ ਯੂਨੀਅਨ ਡਕੌਂਦਾ

ਬੁਢਲਾਡਾ 30 ਜੁਲਾਈ (ਪੰਕਜ ) ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਲਗਾਤਾਰ ਕਿਸਾਨ ਆਪਣੀ ਫਸਲ ਵਾਹ ਰਿਹਾ ਹੈ। ਬਲਾਕ ਬੁਢਲਾਡਾ ਦੇ ਪਿੰਡ ਦੋਦੜਾ ਦੇ ਇਕ ਹੋਰ ਕਿਸਾਨ ਅਮਨਦੀਪ ਸਿੰਘ, ਲਾਡੀ ਸਿੰਘ, ਅਮਰੀਕ ਸਿੰਘ, ਗੁਰਲਾਲ ਸਿੰਘ, ਨਛੱਤਰ ਸਿੰਘ, ਬੂਟਾ ਸਿੰਘ ਵਲੋਂ ਆਪਣੀ ਪੁੱਤਾਂ ਵਾਂਗ ਪਾਲੀ ਤਿੰਨ ਏਕੜ ਨਰਮੇ ਦੀ ਫਸਲ ਨੂੰ ਵਾਹ ਕੇ ਸੰਸਕਾਰ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਦੀ ਖਰਾਬੀ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਫੌਰੀ ਤੌਰ ਤੇ ਜਮੀਨਾਂ ਦੀ ਗੋਰਦਾਵਰੀ ਕਰਵਾ ਕੇ 60 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ। 

ਫੋਟੋ : ਬੁਢਲਾਡਾ — ਗੁਲਾਬੀ ਸੁੰਡੀ ਕਾਰਨ ਆਪਣੀ ਫਸਲ ਨੂੰ ਵਾਹੁੰਦਾ ਹੋਇਆ ਕਿਸਾਨ।

Post a Comment

Previous Post Next Post