ਬਢਲਾਡਾ 29 ਜੁਲਾਈ (ਪੰਕਜ ) ਵਿਦਿਆਰਥੀ ਦੀ ਤਰੱਕੀ ਵਿੱਚ ਗਣਿਤ ਦਾ ਅਹਿਮ ਯੋਗਦਾਨ ਹੈ। ਗਣਿਤ ਤੋਂ ਬਿਨ੍ਹਾਂ ਇਨਸਾਨ ਦੀ ਜਿੰਦਗੀ ਅਧੂਰੀ ਹੈ। ਇਹ ਸ਼ਬਦ ਅੱਜ ਇੱਥੇ ਸਰਕਾਰੀ ਹਾਈ ਸਮਾਰਟ ਸਕੂਲ ਮੰਢਾਲੀ ਵਿਖੇ ਗਣਿਤ ਮੇਲੇ ਨੂੰ ਸੰਬੋਧਨ ਕਰਦਿਆਂ ਸਕੂਲ ਮੁੱਖੀ ਹਰਪ੍ਰੀਤ ਸਿੰਘ ਜੱਸਲ ਨੇ ਕਹੇ। ਇਸ ਮੌਕੇ ਸਕੂਲ ਦੇ ਛੇਵੀ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਪਾਠਕ੍ਰਮ ਨਾਲ ਸਬੰਧਿਤ ਕਿਰਿਆਵਾਂ ਦੇ ਕਾਰਜਕਾਰੀ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੇਲੇ ਵਿਚ ਬੀ ਐੱਮ ਹਰਜਿੰਦਰ ਸਿੰਘ ਵਿਰਦੀ(ਸਟੇਟ ਐਵਾਰਡੀ)ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਕਿਰਿਆਵਾਂ ਨਾਲ ਸੰਬੰਧਿਤ ਸਵਾਲ ਜਵਾਬ ਕੀਤੇ ਗਏ ਜਿਨ੍ਹਾਂ ਦਾ ਵਿਦਿਆਰਥੀਆਂ ਵੱਲੋਂ ਬਾਖੂਬੀ ਜਵਾਬ ਦਿੱਤਾ ਗਿਆ। ਬੀ ਐੱਮ ਵਿਰਦੀ ਨੇ ਅਧਿਆਪਕਾ ਸੋਨੀਆ ਰਾਣੀ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਗਣਿਤ ਮੇਲਾ ਆਯੋਜਿਤ ਕਰਨ ਲਈ ਵਧਾਈ ਦਿੱਤੀ। ਮੇਲੇ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਮੇਲੇ ਦੀ ਤਿਆਰੀ ਲਈ ਵਿਸ਼ੇਸ਼ ਸਹਿਯੋਗ ਕਰਨ ਲਈ ਮਾਸਟਰ ਸੰਦੀਪ ਸਿੰਘ ਅਤੇ ਗੁਲਾਬ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਕੂਲ ਮੁਖੀ ਹਰਪ੍ਰੀਤ ਸਿੰਘ ਜੱਸਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਰੋਜ਼ਾਨਾ ਜੀਵਨ ਵਿੱਚ ਗਣਿਤ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਸਰਵ ਕੁਲਦੀਪ ਸਿੰਘ, ਸਰਬਜੀਤ ਸਿੰਘ, ਮਨੋਜ ਕੁਮਾਰ, ਗੁਰਜੰਟ ਸਿੰਘ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।

ਫੋਟੋ : ਬੁਢਲਾਡਾ— ਮੇਲੇ ਦੌਰਾਨ ਬੱਚੇ ਆਪਣੇ ਵੱਲੋਂ ਬਣਾਏ ਮਾਡਲ ਸੰਬੰਧੀ ਜਾਣਕਾਰੀ ਦਿੰਦੇ ਹੋਏੇ।

Post a Comment

Previous Post Next Post