ਬੁਢਲਾਡਾ 29 ਜੁਲਾਈ (ਪੰਕਜ ) ਘੱਗਰ ਰ ਬਰਾਂਚ ਨਹਿਰ 257 ਮੋਘਿਆਂ ਦੇ ਖਾਲਾਂ ਅਤੇ ਜਮੀਨ ਦੋਜ ਪਾਇਪਾਂ ਲਈ ਬੁਢਲਾਡਾ ਹਲਕੇ ਦਾ ਲਗਭਗ 50 ਕਰੌੜ ਦਾ ਪ੍ਰੋਜੈਕਟ ਪਾਸ ਹੋਇਆ ਚੁੱਕਾ ਹੈ। ਇਸ ਸੰਬੰਧੀ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪਿਛਲੇ 5 ਸਾਲਾਂ ਦੌਰਾਨ ਮਸਲਾ ਵਿਧਾਨ ਸਭਾ ਵਿੱਚ ਉਠਾਉਂਦੇ ਰਹੇ ਹਨ। ਜਿਸ ਕਾਰਨ ਅੱਜ ਬੁਢਲਾਡਾ ਹਲਕੇ ਦੇ ਲੋਕਾਂ ਨੂੰ 50 ਕਰੌੜ ਰੁਪਏ ਦੀ ਯੋਜਨਾ ਨੂੰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਜੋ ਹਲਕੇ ਦੀ ਕਿਰਸਾਨੀ ਦੀ ਮਜਬੂਤੀ ਲਈ ਲਾਹੇਵੰਦ ਸਾਬਿਤ ਹੋਵੇਗਾ। ਇਹ ਯੋਜਨਾ ਪੰਜਾਬ ਜਲ ਸਰੋਤ ਪ੍ਰਬੰਧਕ ਅਤੇ ਵਿਕਾਸ ਨਿਗਮ ਦੇ ਐਮ.ਡੀ. ਬਰਿੰਦਰਪਾਲ ਸਿੰਘ ਅਤੇ ਚੀਫ ਇੰਜਨੀਅਰ ਸ਼ੰਮੀ ਕੁਮਾਰ ਸਿੰਗਲਾ ਦਾ ਵਿਸ਼ੇਸ਼ ਸਹਿਯੋਗ ਸਦਕਾ ਹਲਕੇ ਨੂੰ ਮਿਲੀ ਹੈ। ਜਿਸ ਕਾਰਨ ਕਿਸਾਨਾਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਿਸਾਨਾਂ ਨੇ ਆਪਣੇ ਹਿਸੇ ਦਾ 10% 2015, 2016, 2017 ਅਤੇ ਅਗਲੇ ਸਾਲਾਂ ਵਿੱਚ ਵਿਭਾਗ ਨੂੰ ਅਦਾ ਕਰ ਦਿੱਤਾ ਸੀ ਪਰ ਪਿਛਲੀ ਸਰਕਾਰ ਨੇ ਘੱਘਰ ਬਰਾਂਚ ਨਹਿਰ ਦੇ ਖਾਲ ਪੱਕੇ ਕਰਨ ਲਈ ਕੁਝ ਨਹੀਂ ਕੀਤਾ ਸੀ। ਹੁਣ ਭਗਵੰਤ ਮਾਨ ਦੀ ਸਰਕਾਰ ਬਨਣ ਤੋਂ ਬਾਅਦ ਹਲਕਾ ਬੁਢਲਾਡਾ ਦੇ ਮੋਘਿਆਂ ਲਈ ਖਾਲਾਂ ਅਤੇ ਜਮੀਨ ਦੋਜ ਪਾਇਪਾਂ ਲਈ 50 ਕਰੌੜ ਮਨਜੂਰ ਹੋਇਆ ਹੈ। ਚੀਫ ਇੰਜਨੀਅਰ ਸ਼ੰਮੀ ਸਿੰਗਲਾ ਨੇ ਕਿਹਾ ਕਿ ਜਿਨ੍ਹਾਂ ਖਾਲ੍ਹਾਂ ਤੇ ਬਣਿਆ 25 ਸਾਲ ਤੋਂ ਉੱਪਰ ਹੋ ਗਏ ਹਨ ਉਨ੍ਹਾ ਨੂੰ ਪੱਕਾ ਕੀਤਾ ਜਾਵੇਗਾ ਜਾਂ ਜਮੀਨ ਦੋਜ ਪਾਇਪਾਂ ਪਾਈਆਂ ਜਾਣਗੀਆਂ। ਇਹ ਕੰਮ ਇਸ ਸਾਲ ਝੋਨੇ ਦੀ ਫਸਲ ਵੱਡਣ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਕਿਸਾਨਾਂ ਲਈ ਰਾਹਤ ਅਤੇ ਖੁਸ਼ੀ ਦੀ ਗੱਲ ਹੋਵੇਗੀ। ਇਸ ਮੌਕੇ ਤੇ ਸੋਹਣ ਸਿੰਘ ਕਲੀਪੁਰ, ਰਮਨਦੀਪ ਸਿੰਘ ਗੁੜ੍ਹੱਦੀ, ਮੇਜਰ ਸਿੰਘ, ਗੁਰਦਰਸ਼ਨ ਸਿੰਘ ਪਟਵਾਰੀ ਆਦਿ ਹਾਜਰ ਸਨ।
ਫੋਟੋ : ਬੁਢਲਾਡਾ — ਪੰਜਾਬ ਸਰਕਾਰ ਵੱਲੋਂ ਪਾਸ ਕੀਤੀ ਗਈ ਖਾਲਾਂ ਸੰਬੰਧੀ ਯੋਜਨਾ ਦੀ ਕਾਪੀ ਹਲਕਾ ਵਿਧਾਇਕ ਨੂੰ ਸੌਂਪਦੇ ਹੋਏ ਚੀਫ ਇੰਜਨੀਅਰ।
Post a Comment