ਬਰੇਟਾ (ਰੀਤਵਾਲ) ਸਥਾਨਕ ਸ਼ਹਿਰ ‘ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟਣ ਦਾ ਨਾਮ ਨਹੀਂ ਲੈ ਰਹੀ । ਬੀਤੇ ਦਿਨ (ਬੁੱਧਵਾਰ) ਬਰੇਟਾ ‘ਚ ਕੈਸਰ ਦੀ ਪੀੜ੍ਹ ਨਾ ਸਹਾਰਦੇ ਹੋਏ ਇੱਕ ਨੌਜਵਾਨ ਨੇ ਦਮ ਤੋੜ ਦਿੱਤਾ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੀਪਕ ਕੁਮਾਰ (42) ਕਰੀਬ ਪਿਛਲੇ ਦੋ ਸਾਲਾ ਤੋਂ ਗਲੇ ਦੇ ਕੈਂਸਰ ਤੋਂ ਪੀੜ੍ਹਤ ਸੀ । ਜਿਸਦਾ ਇਲਾਜ਼ ਸੰਗਰੂਰ ਦੇ ਟਾਟਾ ਹਸਪਤਾਲ ਵਿਖੇ ਚੱਲ ਰਿਹਾ ਸੀ । ਜਿਸਦੀ ਪੀੜ ਨਾ ਸਹਾਰਦੇ ਹੋਏ ਦੀਪਕ ਕੁਮਾਰ ਨੇ ਬੁੱਧਵਾਰ ਦੀ ਸਵੇਰ ਦਮ ਤੋੜ ਦਿੱਤਾ । ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਲੜਕਾ ਤੇ ਲੜਕੀ ਛੱਡ ਗਿਆ ਹੈ । ਦੂਜੇ ਪਾਸੇ ਇਲਾਕੇ ‘ਚ ਕੈਂਸਰ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਸਮਾਜਸੇਵੀ ਲੋਕਾਂ ਦਾ ਕਹਿਣਾ ਹੈ ਕਿ ਸਾਡੀਆਂ ਸਰਕਾਰਾਂ ਹਮੇਸ਼ਾ ਲੋਕਾਂ ਨੂੰ ਚੰਗੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਹਨ ਪਰ ਇਹ ਦਾਅਵੇ ਹਰ ਵਾਰ ਸਿਰਫ ਬਿਆਨਾਂ ‘ਚ ਹੀ ਸਿਮਟ ਕੇ ਰਹਿ ਜਾਂਦਾ ਹਨ ਅਤੇ ਪੂਰਾ ਤੇ ਸਹੀ ਇਲਾਜ਼ ਨਾ ਮਿਲਣ ਕਾਰਨ ਅਨੇਕਾਂ ਕੀਮਤੀ ਜਾਨਾਂ ਖਤਮ ਹੋ ਜਾਂਦੀਆਂ ਹਨ । 

ਕੈਪਸ਼ਨ : ਮ੍ਰਿਤਕ ਦੀ ਪੁਰਾਣੀ ਤਸਵੀਰ


Post a Comment

Previous Post Next Post