ਬੁਢਲਾਡਾ 26 ਜੁਲਾਈ (ਪੰਕਜ ) ਪੰਜਾਬ ਰੋਡਵੇਜ਼ ਪੱਨਬੱਸ—ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਕਾਮਿਆਂ ਨੇ ਬੁਢਲਾਡਾ ਡਿੱਪੂ ਦੇ ਗੇਟ ਅੱਗੇ ਰੈਲੀ ਕੀਤੀ ਗਈ। ਰੈਲੀ ਦੌਰਾਨ ਬੋਲਦਿਆਂ ਪ੍ਰਧਾਨ ਗੁਰਸੇਵਕ ਸਿੰਘ ਅਤੇ ਡੀਪੂ ਸੈਕਟਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਪਿਛਲੇ ਲੰਬੇ ਸਮੇ ਤੋ ਆਉਟਸੋਰਸ ਅਤੇ ਕੰਟਰੈਕਟ ਤੇ ਬਕਾਇਦਾਂ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਅਧਿਕਾਰੀਆਂ ਦੀ ਬਣੀ ਕਮੇਟੀ ਦੁਆਰਾ ਭਰਤੀ ਹੋ ਕੇ ਪੰਜਾਬ ਦੀ ਆਮ ਜਨਤਾ ਨੂੰ ਅਤੇ ਕੁਦਰਤੀ ਆਫਤਾ ਸਮੇ ਸਰਕਾਰੀ ਟਰਾਸਪੋਰਟ ਦੀ ਸੇਵਾ ਪ੍ਰਦਾਨ ਕਰ ਰਹੇ ਹਾਂ। ਇਸ ਮੌਕੇ ਤੇ ਵਾਈਸ ਪ੍ਰਧਾਨ ਰਾਜਵੀਰ ਸਿੰਘ ਜਸਪਾਲ ਸਿੰਘ ਜਸਪਾਲ ਸਿੰਘ  ਨੇ ਇਹ ਵੀ ਦੱਸਿਆ ਕਿ ਆਉਣ ਵਾਲੀ 11 ਅਗੱਸਤ ਨੂੰ ਫਿਰ  ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 14 ਤੋਂ 16 ਅਗਸਤ ਨੂੰ ਪਨਬੱਸ ਤੇ ਪੀ ਆਰ ਟੀ ਸੀ ਦੀ ਮੁਕੰਮਲ ਹੜਤਾਲ ਕਰਕੇ ਪਨਬਸ ਤੇ ਪੀ ਆਰ ਟੀ ਸੀ ਨੂੰ ਮੁਕੰਮਲ ਬੰਦ ਕੀਤਾ ਜਾਵੇਗਾ ਅਤੇ ਹੜਤਾਲ ਦੋਰਾਨ ਮੁੱਖ ਮੰਤਰੀ ਪੰਜਾਬ ਤੇ ਟਰਾਸਪੋਰਟ ਮੰਤਰੀ ਦੀ ਜਿਸ ਸਥਾਨ ਤੇ ਝੰਡਾ ਲਹਿਰਾਉਣਗੇ ਉਸ ਸਥਾਨ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਉਨ੍ਹਾਂ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਕੰਮ ਕਰਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾ ਨਾਲ਼ ਰੈਗੂਲਰ ਕੀਤਾ ਜਾਵੇ । ਰਿਪੋਟਾਂ ਦੀਆਂ ਕੰਡੀਸ਼ਨਾ ਲਾਕੇ ਨੋਕਰੀਆ ਤੋ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਕੰਡੀਸ਼ਨ ਰੱਦ ਕੀਤੀ ਜਾਵੇ। ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਆਊਟਸੋਰਸਿੰਗ ਠੇਕੇਦਾਰੀ ਦੀ ਭਰਤੀ ਰੱਦ ਕੀਤੀ ਜਾਵੇ ਕੱਚੇ ਮੁਲਾਜ਼ਮਾਂ ਦੀ ਕੋਈ ਪ੍ਰਕਿਰਿਆ ਬਣਾ ਕੇ ਫੇਰ ਮਹਿਕਮਾ ਆਪ ਭਰਤੀ ਕਰੇ। 2014 ਵਿੱਚ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਕੱਢੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਡਿਊਟੀ ਤੇ ਲਿਆ ਜਾਵੇ। 219 ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾਣ ਵਾਲੀਆਂ ਬੱਸਾਂ ਦਾ ਟੈਂਡਰ ਰੱਦ ਕਰਕੇ ਪਨਬੱਸ ਅਤੇ ਸ਼ਞੳਙ ਵਿੱਚ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ। ਵਰਕਸ਼ਾਪ ਕਰਮਚਾਰੀਆਂ ਨੂੰ ਰੈਗੂਲਰ ਸਟਾਫ ਦੀ ਤਰਜ਼ ਤੇ ਜਨਤਕ ਤੇ ਹੋਰ ਸਰਕਾਰੀ ਛੁੱਟੀਆਂ ਅਤੇ ਹਾਈ ਸਕਿੱਲ ਤੇ ਸੈਮੀ ਸਕਿੱਲ ਸਕੇਲ ਲਾਗੂ ਕੀਤਾ ਜਾਵੇ। 15—9—21 ਤੋਂ ਬਾਅਦ ਪੀ ਆਰ ਟੀ ਸੀ ਵਿੱਚ ਬਹਾਲ ਕੀਤੇ ਮੁਲਾਜ਼ਮਾਂ ਅਤੇ ਅਡਵਾਸ ਬੁੱਕਰਾ ਅਤੇ ਪਨਬੱਸ ਦੇ ਡਾਟਾ ਐਂਟਰੀ ਉਪਰੇਟਰਾ ਨੂੰ 2500O30# ਤਨਖ਼ਾਹ ਵਾਧਾ ਲਾਗੂ ਕੀਤਾ ਜਾਵੇ, ਟਿਕਟ ਦੀ ਜੁੰਮੇਵਾਰੀ ਸਵਾਰੀ ਦੀ ਕੀਤੀ ਜਾਵੇ, ਸ਼ਿਕਾਇਤ ਕਰਤਾ ਪਾਸੋਂ ਘੱਟੋ ਘੱਟ 2000 Wਪਏ ਸਕਿਊਰਟੀ ਜਮਾਂ ਕਰਵਾਈ ਜਾਵੇ। ਟਰਾਸਪੋਰਟ ਮਾਫੀਏ ਨੂੰ ਖਤਮ ਕਰਨ ਲਈ ਪਨਬਸ ਤੇ ਪੀ ਆਰ ਟੀ ਸੀ ਵਿੱਚ 10 ਹਜ਼ਾਰ ਨਵੀਆਂ ਬੱਸਾਂ ਪਾਈਆਂ ਜਾਣ ਅਤੇ ਨਵੇ ਬਣ ਰਹੇ ਟਾਈਮ ਟੇਬਲ ਜਥੇਬੰਦੀ ਦੀ ਸਲਾਹ ਅਨੁਸਾਰ ਸ਼ਿਫਟਾਂ ਅਨੁਸਾਰ ਬਣਾਏ ਜਾਣ। ਪਨਬਸ ਤੇ ਪੀ ਆਰ ਟੀ ਸੀ ਦੇ ਮੁਲਾਜਮਾਂ ਤੇ ਸਰਵਿਸ ਰੂਲ ਲਾਗੂ ਕਰਕੇ ਬਣਦੀਆਂ ਪ੍ਰਮੋਸ਼ਨਾਂ ਪਨਬੱਸ ਬੱਸਾਂ ਦੀਆਂ ਰੇਸ਼ੋ ਤੇ ਪਨਬੱਸ ਮੁਲਾਜ਼ਮਾਂ ਅਤੇ ਪੰਜਾਬ ਰੋਡਵੇਜ਼ ਦੀਆਂ ਪ੍ਰਮੋਸ਼ਨਾਂ ਪੰਜਾਬ ਰੋਡਵੇਜ਼ ਦੀ ਰੇਸ਼ੋ ਮੁਤਾਬਿਕ ਲਾਗੂ ਕੀਤੀਆ ਜਾਣ। ਇਸ ਮੌਕੇ ਜਸਵਿੰਦਰ ਸਿੰਘ ਰਾਜਲਹੇੜੀ , ਅੰਮ੍ਰਿਤਪਾਲ ਸਿੰਘ ਰਮਨਦੀਪ ਸਿੰਘ ਦੀਪਕਪਾਲ ਸਿੰਘ ਅਮਨਦੀਪ ਸਿੰਘ ਹਾਜਰ ਸਨ।

Post a Comment

Previous Post Next Post