ਬੁਢਲਾਡਾ 26 (ਪੰਕਜ ) ਮਹਾਂ ਕਵਾੜ ਸੰਘ ਪੰਜਾਬ ਦੀ ਇਕਾਈ ਬੁਢਲਾਡਾ ਵੱਲੋਂ ਸਾਵਣ ਮਹੀਨੇ ਦੀ ਸ਼ਿਵਰਾਤਰੀ ਮੌਕੇ ਹਰ ਬਾਰ ਦੀ ਤਰ੍ਹਾਂ ਮਾਤਾ ਮਹਾਂਕਾਲੀ ਮੰਦਿਰ ਬੁਢਲਾਡਾ ਵਿਖੇ ਸ਼ਹਿਰ ਵਾਸੀਆਂ ਨੂੰ 225 ਤੁਲਸੀ ਦੇ ਪੌਦੇ ਅਤੇ ਗੰਗਾਜਲ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਸੋਨੂੰ ਬਾਂਸਲ ਅਤੇ ਰਜਿੰਦਰ ਗੋਇਲ ਨੇ ਦੱਸਿਆ ਕਿ ਭਗਵਾਨ ਭੋਲੇਨਾਥ ਜੀ ਦਾ ਜਲ ਅਭਿਸ਼ੇਕ ਕਰਨ ਲਈ ਹਰਿਦੁਆਰ ਤੋ ਲਿਆ ਕੇ ਗੰਗਾਜਲ ਦਿੱਤਾ ਜਾਂਦਾ ਹੈ। ਜੋ ਵੀ ਭਗਤ ਕਾਵੜ ਯਾਤਰਾ ਦੌਰਾਨ ਜਲ ਲੈਣ ਲਈ ਹਰਿਦਵਾਰ ਨਹੀਂ ਜਾ ਸਕਦੇ ਉਹਨਾਂ ਸਭ ਲਈ ਸੰਸਥਾ ਵੱਲੋਂ ਇਹ ਸੇਵਾ ਚਲਾਈ ਗਈ ਹੈ ।ਇਸ ਸਾਲ ਲਗਭੱਗ 2 ਹਜਾਰ ਸ਼ਿਵ ਭਗਤਾ ਨੇ ਗੰਗਾਜਲ ਨਾਲ ਭੋਲੇਨਾਥ ਜੀ ਅਭਿਸ਼ੇਕ ਕੀਤਾ। ਓਹਨਾ ਦੱਸਿਆ ਕਿ ਹਿੰਦੂ ਧਰਮ ਵਿੱਚ ਕੁਦਰਤ ਅਤੇ ਹਰਿਆਲੀ ਨੂੰ ਬਹੁਤ ਸ਼ੁਭ ਮੰਨਿਆ ਜਾ ਜਾਂਦਾ ਹੈ ਇਸ ਲਈ ਵੱਖ ਵੱਖ ਤਰਾ ਦੇ ਪੇੜ-ਪੌਦੇ ਲਗਾਕੇ ਉਹਨਾਂ ਨੂੰ ਪੂਜਦੇ ਹਨ ਕਿਉਂਕਿ ਇਹ ਸਾਨੂੰ ਜੀਵਨ ਦਿੰਦੇ ਹਨ । ਇਸੇ ਤਰਾਂ ਤੁਲਸੀ ਜੋ ਸਾਡੇ ਹਰ ਧਾਰਮਿਕ ਅਨੁਸ਼ਠਾਨ ਵਿੱਚ ਇੱਕ ਮੱਹਤਵਪੂਰਨ ਸਥਾਨ ਰੱਖਦੀ ਹੀ, ਘਰ ਵਿੱਚ ਤੁਲਸੀ ਦਾ ਪੌਦਾ ਲਗਾਉਣ ਅਤੇ ਸੇਵਨ ਨਾਲ ਕਈ ਬਿਮਾਰੀਆ ਤੋਂ ਬਚਾਵ ਹੁੰਦਾ ਹੈ। ਇਸ ਮੌਕੇ ਪੁਜਾਰੀ ਪ੍ਰਮੋਦ ਸ਼ਾਸਤਰੀ, ਸੰਸਥਾ ਦੇ ਸੁਨੀਲ ਗਰਗ, ਅਮਿਤ ਗਰਗ, ਨਰੇਸ਼ ਗਰਗ, ਐਡਵੋਕੇਟ ਚੰਦਨ ਤੋ ਇਲਾਵਾ ਵੱਡੀ ਗਿਣਤੀ ਚ ਸ਼ਰਧਾਲੂ ਹਾਜਰ ਸਨ।
Post a Comment