ਬੁਢਲਾਡਾ 25 ਜੁਲਾਈ (ਪੰਕਜ ) ਦੇਸ਼ ਦੀ ਪਹਿਲੀ ਮਹਿਲਾ ਆਦੀਵਾਸੀ ਰਾਸ਼ਟਰਪਤੀ ਦਰੋਪਤੀ ਮੁਰਮੁਰ ਦੇ ਸੌਂਹ ਚੁੱਕਣ ਵਾਲੇ ਦਿਨ ਭਾਰਤੀ ਜਨਤਾ ਪਾਰਟੀ ਵੱਲੋਂ ਸਥਾਨਕ ਐਸ ਡੀ ਐਮ ਨੂੰ ਰਾਸ਼ਟਰਪਤੀ ਦੀ ਤਸਵੀਰ ਭੇਂਟ ਕੀਤੀ ਗਈ। ਇਸ ਮੌਕੇ ਤੇ ਹਲਕਾ ਬੁਢਲਾਡਾ ਦੇ ਇੰਚਾਰਜ ਰਾਕੇਸ਼ ਕੁਮਾਰ ਜੈਨ ਨੇ ਕਿਹਾ ਕਿ ਦੇਸ਼ ਦੇ ਸਵਿਧਾਨ ਵਿੱਚ ਵਿਸ਼ਵਾਸ਼ ਰੱਖਣ ਵਾਲੀ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੀ ਅਗਵਾਈ ਕਰਨ ਲਈ ਆਦੀਵਾਸੀ ਕਬੀਲੇ ਨਾਲ ਸੰਬੰਧਤ ਦਰੋਪਤੀ ਮੁਰਮੁਰ ਨੂੰ ਰਾਸ਼ਟਰਪਤੀ ਦੇ ਅਹੁੱਦੇ ਤੇ ਬਿਠਾ ਕੇ ਲੋਕਤੰਤਰ ਥੰਮ ਮਜਬੂਤ ਕੀਤਾ ਹੈ। ਇਸ ਮੌਕੇ ਤੇ ਸੂਬੇਦਾਰ ਭੋਲਾ ਸਿੰਘ, ਦਰਸ਼ਨ ਸਿੰਘ ਗੰਢੂ ਕਲਾਂ, ਦੇਸਰਾਜ ਅੱਗਰਵਾਲ, ਸੁਰਿੰਦਰ ਕੌਰ ਰਿਉਂਦ ਕਲਾਂ, ਐਡਵੋਕੇਟ ਅਸ਼ਵਨੀ ਕੁਮਾਰ, ਐਡਵੋਕੇਟ ਵੇਦ ਪ੍ਰਕਾਸ਼, ਸਮਿਰ ਕੁਮਾਰ, ਰਵਿੰਦਰ ਕੁਮਾਰ ਰਿੰਕੂ ਆਦਿ ਹਾਜਰ ਸਨ। 

ਫੋਟੋ : ਬੁਢਲਾਡਾ — ਐਸ ਡੀ ਐਮ ਦਫਤਰ ਚ ਰਾਸ਼ਟਰਪਤੀ ਦੀ ਤਸਵੀਰ ਸੌਂਪਦੇ ਹੋਏ ਭਾਜਪਾ ਦਾ ਵਫਦ।

Post a Comment

Previous Post Next Post