ਬੋਹਾ 25 ਜੁਲਾਈ (ਅਮਨ ਮਹਿਤਾ) ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਆਪਸੀ ਤਾਲਮੇਲ ਨਾਲ ‘ਆਉ ਸਾਹਿਤ ਨਾਲ ਜੁੜੀਏ’ ਲੜੀ ਤਹਿਤ ਕਰਵਾਈ ਗਈ ਸਾਹਿਤ  ਇਕ ਮਿੰਨੀ  ਕਹਾਣੀ ਵਰਕਸ਼ਾਪ  ਸਰਕਾਰੀ ਸੀਨੀਅਰ ਸੈਕੰਡਰੀ  ਸਕ¨ਲ ਰਾਮਗੜ ਸ਼ਾਹਪੁਰੀਆਂ ਵਿੱਖੇ ਕਰਵਾਈ ਗਈ । ਇਸ ਮੌਕੇ ਤੇ ਸਾਹਿਤ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ  ਸਰਕਾਰੀ ਵਿਦਿਆਰਥੀਆਂ ਨਾਲ ਰ¨-ਬ-ਰ¨ ਹੋਏ ਤੇ ਵਿਦਿਆਰਥੀ ਨੂੰ ਮਿੰਨੀ ਕਹਾਣੀ ਲਿਖਣ ਦੇ ਗੁਰ ਦੱਸੇ। ਭਾਸ਼ਾ ਮੰਚ  ਰਾਮਗੜ੍ਹ ਸ਼ਾਹਪੁਰੀਆਂ  ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਸ਼ੁਰ¨ਆਤ ਵਿੱਚ ਮੰਚ ਦੇ ਇੰਚਾਰਜ ਦਿਲਬਾਗ ਸਿੰਘ ਤੇ ਲੈਕਚਰਾਰ  ਨਿਰਮਲ ਸਿੰਘ ਦੇ  ਸਵਾਗਤੀ ਸ਼ਬਦਾ ਦੇ ਸਵਾਗਤੀ ਸ਼ਬਦਾਂ ਨਾਲ ਹੋਈ । ਇਸ ਮੌਕੇ ਤੇ  ਕਹਾਣੀਕਾਰ ਜਗਦੀਸ਼ ਰਾਏ ਕੁਲਰੀਆਂ ਨੇ ਵਰਕਸ਼ਾਪ ਦੇ ਮੁਢਲੇ ਕਾਰਜ ਕ੍ਰਮ ਬਾਰੇ ਜਾਣਕਾਰੀ ਦਿੱਤੀ। ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਸਾਹਿਤ ਇਨਸਾਨ ਨੂੰ ਸੰਵੇਦਨਸ਼ੀਲ ਬਨਣਾਉਂਦਾ ਹੈ ਤੇ  ਸਮਾਜ ਦੇ ਵਿੱਚ ਫੈਲੇ ਮਾੜੇ ਵਿਚਾਰਾਂ ਨੂੰ ਰੱਦ ਕਰਦਾ ਹੈ। ਮਿੰਨੀ ਕਹਾਣੀ ਦੇ ਵਿਧਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾ ਕਿਹਾ ਕਿ ਇਹ ਵਿਧਾ ਬਹੁਤ ਤਿੱਖੀ ਸਮਝ ਵਾਲ਼ੀ ਅਤੇ ਘੱਟ ਸ਼ਬਦਾ ਰਾਹੀਂ ਵੱਡਾ ਪ੍ਰਭਾਵ ਪਾਉਣ ਵਾਲੀ ਹੈ। ਇਸ ਸਮੇ ਸਕ¨ਲ ਦੇ ਵਿਦਿਆਰਥੀਆਂ ਨੂੰ ਇੱਕ ਵਿਸ਼ਾ ਦੇ ਕੇ ਉਸ ਤੇ ਮਿੰਨੀ  ਕਹਾਣੀ ਸਿਰਜਣ ਲਈ ਕਿਹਾ ਤਾਂ ਬਹੁਤ ਸਾਰੇ   ਵਿਦਿਆਰਥੀਆ ਨੇ   ਵਧੀਆ ਮਿੰਨੀ ਕਹਾਣੀਆਂ ਦੀ ਸਿਰਜਣਾ ਕੀਤੀ ।  ਸਕ¨ਲ ਪ੍ਰਿਸੀਪਲ ਗੁਰਮੀਤ ਸਿੰਘ ਸਿੱਧ¨ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਚੇਤੰਨ ਕਰਦੇ ਹਨ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਦੇ ਹਨ। ਸਕ¨ਲ  ਵੱਲੋਂ  ਡਾ. ਸ਼ਿਆਮ ਸੁੰਦਰ ਦੀਪਤੀ ਅਤੇ ਜਗਦੀਸ਼ ਰਾਏ ਕੁਲਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਜਸਵੀਰ ਸਿੰਘ, ਗੁਰਦੀਪ ਗਾਮੀਵਾਲਾ, ਗੁਰਦੀਪ ਪੁਰੀ, ਸੁਰਜੀਤ ਬਰੇਟਾ,ਮੋਨੂੰ ਸਿੰਗਲਾ,ਸੁਰਿੰਦਰ ਸਿੰਘ,ਜਸਵਿੰਦਰ ਸਿੰਘ,ਜਗਦੀਪ ਸਿੰਘ ਕਰੀਰ,ਜਗਦੀਪ ਸਿੰਘ ਦਿਉਲ,ਦਸ਼ਮੇਸ਼ ਸਿੰਘ,ਲਲਿਤ ਕੁਮਾਰ,ਮਨਦੀਪ ਸਿੰਘ ਬੁਢਲਾਡਾ,ਦਲਜੀਤ ਸਿੰਘ, ਮੈਡਮ ਸੁਖਵਿੰਦਰ ਕੌਰ,ਰਾਜਦੀਪ ਕੌਰ, ਰੀਨਾ ਰਾਣੀ ਹਾਜ਼ਿਰ ਸਨ

Post a Comment

Previous Post Next Post