ਬਰੇਟਾ (ਰੀਤਵਾਲ) ਸਥਾਨਕ ਸ਼ਹਿਰ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ  ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਤੋਂ ਸੈਂਪਲ ਭਰੇ । ਇਸ ਸਬੰਧੀ  ਫੂਡ ਸੇਫਟੀ ਅਫ਼ਸਰ ਮੈਡਮ ਸੀਮਾ ਰਾਣੀ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ ਅੱਜ ਬਾਜ਼ਾਰ ਦੀਆਂ 5 ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਅਤੇ ਇੱਕ ਹੋਟਲ ਤੋਂ ਸੈਂਪਲ ਭਰੇ ਗਏ ਹਨ । ਜਿਸ ‘ਚ ਇੱਕ ਦੁਕਾਨ ਤੋਂ ਸਰੋਂ ਦੇ ਤੇਲ ਦਾ, ਕਾਲੇ ਚਨੇ, ਦਹੀ, ਪਨੀਰ ਅਤੇ ਇੱਕ ਹੋਟਲ ਤੋਂ ਪਨੀਰ ਦੇ ਸੈਂਪਲ ਭਰੇ ਗਏ ਹਨ । ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ 'ਚ ਮਿਲਾਵਟ ਨਾ ਹੋਵੇ ਉਸ ਦੀ ਜਾਂਚ ਲਈ ਵਿਭਾਗ ਵੱਲੋਂ ਇਹ ਛਾਪੇਮਾਰੀ ਕੀਤੀ ਜਾਂਦੀ ਹੈ , ਜੋ ਕਿ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹੇਗੀ।  ਉਨ੍ਹਾਂ ਕਿਹਾ ਕਿ ਜਾਂਚ ਦੇ ਲਈ ਸੈਂਪਲ ਖਰੜ (ਚੰਡੀਗੜ੍ਹ) ਲੈਬ ਵਿਖੇ ਭੇਜ ਦਿੱਤੇ ਗਏ ਹਨ । ਜੇਕਰ ਜਾਂਚ ਦੌਰਾਨ ਮਿਲਾਵਟ ਪਾਈ ਗਈ ਤਾਂ ਸਬੰਧਤ ਦੁਕਾਨਦਾਰ iਖ਼ਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।ਦੂਜੇ ਪਾਸੇ ਅੱਜ ਜਿਉਂ ਹੀ ਸ਼ਹਿਰ 'ਚ ਟੀਮ ਦੀ ਛਾਪੇਮਾਰੀ ਬਾਰੇ ਪਤਾ ਲੱਗਾ ਤਾਂ ਅਨੇਕਾਂ ਕਰਿਆਨਾ ਦੁਕਾਨਦਾਰਾਂ 'ਚ ਭਾਜੜ ਮੱਚ ਗਈ ਤੇ ਉਹ ਆਪੋ-ਆਪਣੀਆਂ ਦੁਕਾਨਾਂ ਬੰਦ ਕਰਕੇ ਰਫੂ ਚੱਕਰ ਹੋ ਗਏ । ਇਸ ਮੌਕੇ ਟੀਮ ਅਧਿਕਾਰੀ ਅੰਮ੍ਰਿਤਪਾਲ ਸਿੰਘ, ਜਸਵਿੰਦਰ ਸਿੰਘ, ਲਕਸ਼ਵੀਰ ਸਿੰਘ ਅਤੇ ਵੇਦ ਪ੍ਰਕਾਸ ਹਾਜ਼ਰ ਸਾਨ । 


Post a Comment

Previous Post Next Post