ਬੁਢਲਾਡਾ 25 ਜੁਲਾਈ (ਪੰਕਜ ) ਐਨ ਐਚ ਐਮ ਇੰਪਲਾਈਜ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਮੁੱਖ ਮੰਤਰੀ ਪੰਜਾਬ ਦੇ ਨਾਂਅ ਹਲਕਾ ਵਿਧਾਇਕ ਬੁੱਧ ਰਾਮ ਨੂੰ ਮੰਗ ਪੱਤਰ ਦਿੱਤਾ।ਇਸ ਮੌਕੇ ਤੇ ਬਲਾਕ ਪ੍ਰਧਾਨ ਰਾਜਵਿੰਦਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਚ ਕੰਮ ਕਰਦੇ ਐਨ ਐਚ ਐਮ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਬਿਨਾਂ ਕਿਸੇ ਸ਼ਰਤ ਦੇ ਰੈਗੂਲਰ ਕਰੇ। ਇਸ ਸਬੰਧੀ ਵੀਰਪਾਲ ਕੌਰ ਉਪ ਪ੍ਰਧਾਨ ਨੇ ਕਿਹਾ ਕਿ ਜਿੰਨਾ ਸਮਾਂ ਸਾਡੀਆਂ ਸੇਵਾਵਾਂ ਰੈਗੂਲਰ ਨਹੀਂ ਹੁੰਦੀਆਂ ਉਹ ਸਮਾ ਸਮੂਹ ਐਨ ਐਚ ਐਮ ਕਰਮਚਾਰੀਆਂ ਨੂੰ ਦੂਜੇ ਕਰਮਚਾਰੀਆਂ ਵਾਂਗ ਪੂਰੀ ਤਨਖਾਹ ਦਿੱਤੀ ਜਾਵੇ। ਯੂਨੀਅਨ ਦੇ ਸਮੂਹ ਕਰਮਚਾਰੀਆਂ ਨੇ ਸਾਝੀ ਆਵਾਜ਼ ਚ ਕਿਹਾ ਕਿ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਸਾ ਨੇ ਕਿ ਉਹ ਨੂੰ ਦੇ ਹੱਕੀ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਰਾਬਰ ਤਨਖਾਹ ਦਾ ਫਾਰਮੂਲਾ ਜ਼ਰੂਰ ਐਨ ਐਚ ਐਮ ਮੁਲਾਜ਼ਮਾਂ ਤੇ ਲਾਗੂ ਕਰਨਗੇ। ਇਸ ਮੌਕੇ ਸੋਨੂੰ ਬਾਲਾ, ਅਮਰਜੀਤ ਕੌਰ ਏ ਐਨ ਐਮ , ਡਾਕਟਰ ਮਨਪ੍ਰੀਤ ਕੌਰ, ਨੀਲਮ ਰਾਣੀ, ਅਵਿਨਾਸ਼ ਚੁੱਘ, ਗੁਰਸੇਵਕ ਸਿੰਘ, ਡਾਕਟਰ ਸ਼ਿਲਪਾ ਆਦਿ ਹਾਜ਼ਰ ਸਨ।
ਫੋਟੋ : ਬੁਢਲਾਡਾ — ਵਿਧਾਇਕ ਨੂੰ ਮੰਗ ਪੱਤਰ ਦਿੰਦੇ ਹੋਏ ਐਨ ਐਚ ਐਮ ਮੁਲਾਜਮ
Post a Comment