ਬੁਢਲਾਡਾ 25 ਜਲਾਈ (ਪੰਕਜ ) ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਪੰਜਾਬ ਵੱਲੋਂ ਮਨਾਏ ਜਾ ਰਹੇ ਵਾਤਾਵਰਨ ਸਪਤਾਹ ਤਹਿਤ ਅੱਜ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬਲਾਕ ਬੁਢਲਾਡਾ ਵਿੱਚ ਵੱਖ ਵੱਖ ਜਨਤਕ ਥਾਵਾਂ ਤੇ ਸ਼ਾਨਦਾਰ ਅਤੇ ਫਲਦਰ ਪੌਦੇ ਲਗਾਏ। ਜਾਣਕਾਰੀ ਦਿੰਦੇ ਹੋਏ ਸਭਾ ਦੇ ਨੇਤਾ ਰਾਜੇਸ਼ ਅਸੀਂਜਾਂ ਨੇb ਦੱਸਿਆ ਕਿ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਗਦੀਸ਼ ਭਾਰਦਵਾਜ ਦੀ ਅਗਵਾਈ ਹੇਠ ਵਾਤਾਵਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ ਵੱਖ ਜਨਤਕ ਥਾਵਾਂ ਤੇ ਪੌਦੇ ਲਗਾਏ ਗਏ ਹਨ ।ਉਨ੍ਹਾਂ ਕਿਹਾ ਕਿ ਵਾਤਾਵਰਣ ਬਹੁਤ ਹੀ ਪ੍ਰਦੂਸ਼ਿਤ ਹੋ ਚੁੱਕਿਆ ਹੈ ਜਿਸ ਲਈ ਸਾਡਾ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਈਏ। ਇਸ ਮੌਕੇ ਖਜਾਨਚੀ ਸੰਜੇ ਤਨੇਜਾ, ਕੁਲਦੀਪ  ਗੋਇਲ, ਕੁਲਵਿੰਦਰh ਸਿੰਘ, ਬੰਤ ਸਿੰਘ, ਸੁਰੇਸ਼ ਕੁਮਾਰ, ਰਕੇਸ਼ ਕੁਮਾਰ,ਲਖਵਿੰਦਰ ਸਿੰਘ, ਗੁਰਦੀਪ ਸਿੰਘ, ਰਣਜੀਤ ਸਿੰਘ ਅਤੇ ਜਸਪਾਲ ਸਿੰਘ ਵੀ ਮੌਜੂਦ ਸਨ

Post a Comment

Previous Post Next Post