ਨਗਰ ਕੌਂਸਲ ਸਫਾਈ ਪ੍ਰਤੀ ਗੰਭੀਰ ਹੋਵੇ
ਬੁਢਲਾਡਾ 22 ਅਗਸਤ (ਸਰਦਾਨਾ) ਮੌਸਮ ਦੇ ਬਦਲਾਅ, ਮੀਂਹ ਅਤੇ ਸਫਾਈ ਦੇ ਮਾੜੇ ਪ੍ਰਬੰਧਾਂ ਕਾਰਨ ਗਲੀ ਮੁਹੱਲੇ ਅਤੇ ਰੂੜੀਆਂ ਤੇ ਮੱਛਰਾਂ ਦੀ ਭਰਮਾਰ ਹੋਣ ਕਾਰਨ ਲੋਕਾਂ ਨੂੰ ਮਲੇਰੀਆਂ ਡੇਗੂ ਜਿਹੀਆਂ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਜਿਸ ਕਾਰਨ ਅੱਜ ਹਰ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਚ ਮਰੀਜਾਂ ਦੀ ਲਾਇਨਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਮਰੀਜ ਖਾਂਸੀ, ਜੁਖਾਮ ਅਤੇ ਬੁਖਾਰ ਦੇ ਮਰੀਜਾਂ ਦੀ ਭਰਮਾਰ ਹੈ। ਸ਼ਹਿਰ ਦਾ ਪ੍ਰਸ਼ਾਸ਼ਨ ਇਸ ਸੰਬੰਧੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਸ਼ਹਿਰ ਦੇ ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਇਸ ਮੌਸਮ ਚ ਸਰਕਾਰ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਉਹ ਪਾਣੀ ਆਦਿ ਨਾ ਖੜ੍ਹਾ ਹੋਣ ਦੇਣ ਅਤੇ ਨਗਰ ਕੌਂਸਲ ਨੂੰ ਵੀ ਸ਼ਹਿਰ ਅੰਦਰ ਸਫਾਈ ਦਾ ਵਿਸ਼ੇਸ਼ ਧਿਆਨ ਰੱਖਦਿਆਂ ਮੱਛਰ ਮਾਰ ਦਵਾਈਆਂ ਦਾ ਛਿੜਕਾਵ ਕਰਵਾਉਣਾ ਚਾਹੀਦਾ ਹੈ। ਪ੍ਰੰਤੂ ਨਗਰ ਕੌਂਸਲ ਇਸ ਪਾਸੇ ਵੱਲ ਗੰਭੀਰ ਨਜਰ ਨਹੀਂ ਆ ਰਹੀ। ਲੋੜ ਹੈ ਜਿਲ੍ਹਾ ਪ੍ਰਸ਼ਾਸ਼ਨ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ।

Post a Comment

Previous Post Next Post