ਬਰੇਟਾ (ਰੀਤਵਾਲ) ਅੰਗਹੀਣ ਆਗੂ ਸੰਜੀਵ ਗੋਇਲ ਬਰੇਟਾ ਨੇ ਇਲਾਕਾ ਵਿਕਾਸ ਕਮੇਟੀ ਦੀ ਤਰਫੋਂ ਨਵੇਂ ਡਿਪਟੀਕਮਿਸਨਰ ਮੈਡਮ ਬਲਦੀਪ ਕੋਰ ਨੂੰ ਬਰੇਟਾ ਦੇ ਸਿਵਲ ਹਸਪਤਾਲ ‘ਚ ਡਾਕਟਰਾਂ ਦੀ ਕਮੀ ਸਬੰਧੀ , ਸ਼ਹਿਰ ‘ਚ ਪਲਾਟਾਂ ਦੀ ਵਿਕਰੀ ਤੇ ਐਨ ਓ ਸੀ ਨਾ ਮਿਲਣ ਦੀਆਂ ਮੁਸ਼ਕਲਾਂ ਅਤੇ ਇਲਾਕੇ ‘ਚ ਕੋਈ ਖੇਡ ਸਟੇਡੀਅਮ ਦਾ ਨਾ ਹੋਣਾ ਆਦਿ ਅਧੂਰੇ ਪਏ ਵਿਕਾਸ ਕਾਰਜਾਂ ਨੁੰ ਪੂਰੇ ਕਰਨ ਸਬੰਧੀ ਜਾਣੂ ਕਰਵਾਇਆ । ਇਨ੍ਹਾਂ ਮੁਸ਼ਕਲਾਂ ਨੁੰ ਸੁਣਦੇ ਹੇਏ ਡਿਪਟੀ ਕਮਿਸਨਰ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਬਰੇਟਾ ਇਲਾਕੇ ਦਾ ਦੌਰਾ ਕਰਕੇ ਇਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ । ਇਸ ਤੋਂ ਇਲਾਵਾ ਉਨ੍ਹਾਂ ਨੇ ਅੰਗਹੀਣਾਂ ਦੀਆਂ ਮੁਸ਼ਕਲਾਂ ਸਬੰਧੀ ਇਕ ਮੰਗ ਪੱਤਰ ਵੀ ਦਿਤਾ । ਜਿਸ ‘ਚ ਸਰਕਾਰੀ ਤੇ ਗੈਰ ਸਰਕਾਰੀ ਦਫਤਰਾਂ ਚ ਰੈਪ ਤੇ ਵੀਲਚੈਅਰ ਦਾ ਨਾ ਹੋਣਾ ਅੰਗਹੀਣਾਂ ਦੀਆਂ ਪੈਨਸ਼ਨਾਂ ਚ ਵਾਧਾ ਕਰਨਾ , ਯੋਗ ਅੰਗਹੀਣ ਵਿਆਕਤੀਆਂ ਲਈ ਨੌਕਰੀ ਦਾ ਪ੍ਰਬੰਧ ਕਰਨਾ ਅਤੇ ਸਵੈ ਰੋਜਗਾਰ ਲਈ ਬਿਨਾਂ ਵਿਆਜ ਤੋਂ ਅਸਾਨ ਕਿਸਤਾਂ ਤੇ ਲੋਨ ਦਿੱਤਾ ਜਾਵੇ । ਇਸ ਤੋਂ ਇਲਾਵਾ ਅੰਗਹੀਣ ਵਿਆਕਤੀਆਂ ਦੀ ਉਚੇਰੀ ਪੜਾਈ ਲਈ ਜਿਲਾ ਪੱਧਰ ਤੇ ਅੰਗਹੀਣ ਸਹੂਲਤਾਂ ਵਾਲੇ ਵਿਸੇਸ਼ਸਕੂਲ ਖੋਲਣ ਦੀ ਮੰਗ ਕੀਤੀ । ਇਸ ਮੌਕੇ ਤੇ ਉਹਨਾਂ ਨਾਲ ਰਾਮਫਲ ਸਿੰਘ ਜਿਲਾ ਕੁਆਡੀਨੇਟਰ ਤੇ ਸਤਨਾਮ ਸਿੰਘ ਵੀ ਮੋਜੁਦ ਸਨ ਅਤੇ ਉਹਨਾਂ ਡਿਪਟੀ ਕਮਿਸਨਰ ਮੈਡਮ ਬਲਦੀਪ ਕੌਰ ਨੂੰ  ਗੁਲਦਸਤਾ ਭੇਟ ਕਰਕੇ ਮੁਬਾਰਕਬਾਦ ਦਿੱਤੀ ।

Post a Comment

Previous Post Next Post